'ਮਿਸ ਪੀਟੀਸੀ ਪੰਜਾਬੀ-2019' 'ਚ ਹਿੱਸਾ ਲੈਣ ਲਈ ਕੁੜੀਆਂ ਨੂੰ ਮਿਲ ਰਿਹਾ ਹੈ ਇੱਕ ਹੋਰ ਮੌਕਾ

Written by  Rupinder Kaler   |  July 17th 2019 11:33 AM  |  Updated: September 12th 2019 12:11 PM

'ਮਿਸ ਪੀਟੀਸੀ ਪੰਜਾਬੀ-2019' 'ਚ ਹਿੱਸਾ ਲੈਣ ਲਈ ਕੁੜੀਆਂ ਨੂੰ ਮਿਲ ਰਿਹਾ ਹੈ ਇੱਕ ਹੋਰ ਮੌਕਾ

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਮਿਸ ਪੀਟੀਸੀ ਪੰਜਾਬੀ-2019' ਲਈ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਕੁੜੀਆਂ ਦੇ ਆਡੀਸ਼ਨ ਲਏ ਗਏ ਸਨ । ਇਹਨਾਂ ਆਡੀਸ਼ਨਾਂ ਦੌਰਾਨ 'ਮਿਸ ਪੀਟੀਸੀ ਪੰਜਾਬੀ-2019' ਦੇ ਜੱਜਾਂ ਨੇ ਬਹੁਤ ਹੀ ਟੈਲੇਂਟ ਕੁੜੀਆਂ ਨੂੰ ਚੁਣਿਆ ਹੈ । ਪਰ ਇਸ ਸਭ ਦੇ ਚਲਦੇ ਪੀਟੀਸੀ ਨੈੱਟਵਰਕ ਉਹਨਾਂ ਕੁੜੀਆਂ ਲਈ ਇੱਕ ਹੋਰ ਮੌਕਾ ਲੈ ਕੇ ਆ ਰਿਹਾ ਹੈ ਜਿਹੜੀਆਂ 'ਮਿਸ ਪੀਟੀਸੀ ਪੰਜਾਬੀ-2019' ਦੇ ਮੁਕਾਬਲੇ ਵਿੱਚ ਹਿੱਸਾ ਤਾਂ ਲੈਣਾ ਚਾਹੁੰਦੀਆਂ ਹਨ, ਪਰ ਉਹ ਇਹ ਆਡੀਸ਼ਨ ਨਹੀਂ ਸਨ ਦੇ ਪਾਈਆਂ ।

https://www.instagram.com/p/Bzw9R9NFv5T/

'ਮਿਸ ਪੀਟੀਸੀ ਪੰਜਾਬੀ-2019' ਦੇ 'ਫੇਮ ਗੋਲਡਨ ਗਲੋ ਚਾਂਸ' ਰਾਹੀਂ ਚੁਣੀ ਗਈ ਕਿਸੇ ਇੱਕ ਕੁੜੀ ਦੀ ਸ਼ੋਅ ਦੇ ਸਟੂਡੀਓ ਰਾਉਂਡ ਵਿੱਚ ਸਿੱਧੀ ਐਂਟਰੀ ਹੋਵੇਗੀ, ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ ।

ਜਿਹੜੀਆਂ ਮੁਟਿਆਰਾਂ 'ਮਿਸ ਪੀਟੀਸੀ ਪੰਜਾਬੀ-2019' 'ਚ ਹਿੱਸਾ ਲੈਣਾ ਚਾਹੁੰਦੀਆਂ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ 'ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ ।

https://www.instagram.com/p/BzpRvh5FomX/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network