ਸੱਜ ਚੁੱਕੀ ਹੈ ਗਰੈਂਡ ਫਿਨਾਲੇ ਦੀ ਸਟੇਜ, ਕੁਝ ਹੀ ਦੇਰ ‘ਚ ਸ਼ੁਰੂ ਹੋਵੇਗਾ, ‘ਮਿਸ ਪੀਟੀਸੀ ਪੰਜਾਬੀ 2019’ ਦਾ ਆਖਰੀ ਮੁਕਾਬਲਾ

Written by  Anmol Sandhu   |  October 20th 2019 06:14 PM  |  Updated: October 20th 2019 06:31 PM

ਸੱਜ ਚੁੱਕੀ ਹੈ ਗਰੈਂਡ ਫਿਨਾਲੇ ਦੀ ਸਟੇਜ, ਕੁਝ ਹੀ ਦੇਰ ‘ਚ ਸ਼ੁਰੂ ਹੋਵੇਗਾ, ‘ਮਿਸ ਪੀਟੀਸੀ ਪੰਜਾਬੀ 2019’ ਦਾ ਆਖਰੀ ਮੁਕਾਬਲਾ

ਮਿਸ ਪੀਟੀਸੀ ਪੰਜਾਬੀ 2019 ਦਾ ਸਫ਼ਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸ਼ਾਨਦਾਰ ਰਿਹਾ ਹੈ। ਪੰਜਾਬ ਭਰ ‘ਚੋਂ ਚੁਣੀਆਂ ਗਈਆਂ ਉਹਨਾਂ ਮੁਟਿਆਰਾਂ ਚੋਂ ਇੱਕ ਦੇ ਸਿਰ ਅੱਜ ਕੁਝ ਹੀ ਦੇਰ ‘ਚ ਸੱਜੇਗਾ ਮਿਸ ਪੀਟੀਸੀ ਪੰਜਾਬੀ 2019 ਦਾ ਤਾਜ।

Miss PTC Punjabi 2019

ਮਿਸ ਪੀਟੀਸੀ ਪੰਜਾਬੀ 2019 ਦਾ ਗਰੈਂਡ ਫਿਨਾਲੇ ਕੁਝ ਹੀ ਸਮੇਂ ‘ਚ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਅੱਜ ਸ਼ਾਮ ਗੁਰਬਾਣੀ ਤੋਂ ਤੁਰੰਤ ਬਾਅਦ ਦਿਖਾਇਆ ਜਾਵੇਗਾ। ਇਸ ਸ਼ਾਨਦਾਰ ਸ਼ਾਮ ‘ਚ ਜੈਜ਼ੀ ਬੀ, ਨਿੰਜਾ, ਨੇਹਾ ਭਸੀਨ ਅਤੇ ਗਿੱਪੀ ਗਰੇਵਾਲ ਆਪਣੀ ਗਾਇਕੀ ਨਾਲ ਰੌਣਕਾਂ ਲਗਾਉਣਗੇ। ਮਿਸ ਪੀਟੀਸੀ ਪੰਜਾਬੀ 2019’ ਦਾ ਇਹ ਗਰੈਂਡ ਫਿਨਾਲੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ ਹੋ ਰਿਹਾ ਹੈ। ਜੱਜਾਂ ਦੀ ਕੁਰਸੀ ਸੰਭਾਲ ਰਹੇ ਹਨ ਬਾਲੀਵੁੱਡ ਅਦਾਕਾਰਾ ਗੁਰਪ੍ਰੀਤ ਚੱਡਾ , ਬੌਬੀ ਲਾਇਲ ਅਤੇ ਸਤਿੰਦਰ ਸੱਤੀ।

miss ptc punjabi grand finale

ਮਿਸ ਪੀਟੀਸੀ ਪੰਜਾਬੀ 2019 ਦੇ ਕੜੇ ਪੜਾਵਾਂ ਨੂੰ ਪਾਰ ਕਰ ਫਿਨਾਲੇ ‘ਚ ਜਗ੍ਹਾ ਬਣਾਈ ਹੈ, ਰਹਿਮਤ ਰਤਨ, ਸੁਪ੍ਰੀਤ ਕੌਰ, ਸੁਖਰੂਪ, ਜੱਸਮਹਿਕ ਕੌਰ, ਦਿਲਪ੍ਰੀਤ ਕੌਰ, ਗੁਰਪ੍ਰੀਤ ਕੌਰ, , ਸਿਮਰਪ੍ਰੀਤ ਕੌਰ, ਹਰਗੁਨਪ੍ਰੀਤ ਕੌਰ ਅਤੇ ਨਿਸ਼ਠਾ ਦੇਖਣਾ ਹੋਵੇਗਾ ਕੌਣ ਹੋਵੇਗੀ ਮਿਸ ਪੀਟੀਸੀ ਪੰਜਾਬੀ 2019 ਦੇ ਖ਼ਿਤਾਬ ਦੀ ਹੱਕਦਾਰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network