'ਮਿਸ ਪੀਟੀਸੀ ਪੰਜਾਬੀ-2019' ਦਾ ਜਲੰਧਰ ਆਡੀਸ਼ਨ, ਵੱਡੀ ਗਿਣਤੀ 'ਚ ਪਹੁੰਚੀਆਂ ਮੁਟਿਆਰਾਂ

Written by  Rupinder Kaler   |  July 11th 2019 11:34 AM  |  Updated: September 12th 2019 12:14 PM

'ਮਿਸ ਪੀਟੀਸੀ ਪੰਜਾਬੀ-2019' ਦਾ ਜਲੰਧਰ ਆਡੀਸ਼ਨ, ਵੱਡੀ ਗਿਣਤੀ 'ਚ ਪਹੁੰਚੀਆਂ ਮੁਟਿਆਰਾਂ

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਮਿਸ ਪੀਟੀਸੀ ਪੰਜਾਬੀ-2019' ਲਈ ਆਡੀਸ਼ਨ ਲਏ ਜਾ ਰਹੇ ਹਨ । ਚੰਡੀਗੜ੍ਹ ਤੇ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਇਸ ਸ਼ੋਅ ਦੇ ਜੱਜ ਜਲੰਧਰ ਪਹੁੰਚ ਗਏ ਹਨ । ਜਲੰਧਰ ਦੀ ਯੂਈ-2 ਪਰਾਥਪੁਰਾ ਰੋਡ 'ਤੇ ਸਥਿਤ ਸੀਟੀ ਗਰੁੱਪ ਆਫ਼ ਇੰਸੀਟਿਊਸ਼ਨ, ਸ਼ਾਹਪੁਰ ਕੈਂਪਸ ਵਿੱਚ ਆਡੀਸ਼ਨ ਦੇਣ ਲਈ ਮੁਟਿਆਰਾਂ ਦੀਆਂ ਲੰਮੀਆ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ।

https://www.instagram.com/p/BzqAkFkFV-U/?utm_source=ig_embed

ਪੰਜਾਬੀ ਮੁਟਿਆਰਾਂ ਲਈ 'ਮਿਸ ਪੀਟੀਸੀ ਪੰਜਾਬੀ-2019' ਬਣਨ ਲਈ ਆਖਰੀ ਚਾਂਸ ਹੈ ਕਿਉਂਕਿ ਜਲੰਧਰ ਦੇ ਮੈਗਾ ਆਡੀਸ਼ਨ ਤੋਂ ਬਾਅਦ ਆਡੀਸ਼ਨਾਂ ਦਾ ਸਿਲਸਿਲਾ ਖ਼ਤਮ ਹੋ ਜਾਵੇਗਾ । ਇਸੇ ਲਈ ਜਲੰਧਰ ਵਿੱਚ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਕੁੜੀਆਂ ਆਪਣੀ ਕਿਸਮਤ ਅਜਮਾਉਣ ਲਈ ਇੱਥੇ ਪਹੁੰਚੀਆਂ ਹਨ ।

Miss PTC Punjabi 2019 Jalandhar Auditions: Punjabi Kudiyan Queuing Up For Auditions Miss PTC Punjabi 2019 Jalandhar Auditions: Punjabi Kudiyan Queuing Up For Auditions

ਜਿਹੜੀਆਂ ਮੁਟਿਆਰਾਂ 'ਮਿਸ ਪੀਟੀਸੀ ਪੰਜਾਬੀ-2019' 'ਚ ਹਿੱਸਾ ਲੈਣਾ ਚਾਹੁੰਦੀਆਂ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ 'ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ ।

Miss PTC Punjabi 2019 Jalandhar Auditions Miss PTC Punjabi 2019 Jalandhar Auditions


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network