'ਮਿਸ ਪੀਟੀਸੀ ਪੰਜਾਬੀ-2019' ਦੇ ਲੁਧਿਆਣਾ ਆਡੀਸ਼ਨ ਨੂੰ ਲੈ ਕੇ ਪੰਜਾਬੀ ਮੁਟਿਆਰਾਂ 'ਚ ਉਤਸ਼ਾਹ 

written by Rupinder Kaler | July 05, 2019

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ 'ਮਿਸ ਪੀਟੀਸੀ ਪੰਜਾਬੀ-2019' ਦੇ ਆਡੀਸ਼ਨ ਚੱਲ ਰਹੇ ਹਨ । ਇਹਨਾਂ ਆਡੀਸ਼ਨਾਂ ਨੂੰ ਲੈ ਕੇ ਪੰਜਾਬੀ ਮੁਟਿਆਰਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਸਰਾਭਾ ਨਗਰ ਦੇ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਮੁਟਿਆਰਾਂ ਦੀਆ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ । ਸਵੇਰ ਤੜਕ ਸਾਰ ਤੋਂ ਹੀ ਇੱਥੇ ਮੁਟਿਆਰਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ । ਕੁੜੀਆਂ ਆਡੀਸ਼ਨਾਂ ਲਈ ਫਾਰਮ ਭਰ ਰਹੀਆਂ ਹਨ ।ਇਹਨਾਂ ਕੁੜੀਆਂ ਵਿੱਚ 'ਮਿਸ ਪੀਟੀਸੀ ਪੰਜਾਬੀ-2019' ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । https://www.facebook.com/ptcpunjabi/videos/455082528606266/ ਇਹ ਕੁੜੀਆਂ ਆਪਣੀਆਂ ਅੱਖਾਂ ਵਿੱਚ ਕਈ ਸੁਫ਼ਨੇ ਸਜਾ ਕੇ ਆਈਆਂ ਹਨ । ਇਹਨਾਂ ਸੁਫ਼ਨਿਆਂ ਨੂੰ ਹਕੀਕਤ ਦੀ ਉਡਾਰੀ ਪੀਟੀਸੀ ਪੰਜਾਬੀ ਹੀ ਦੇ ਸਕਦਾ ਹੈ ।ਇਸ ਲਈ ਲੁਧਿਆਣਾ ਆਡੀਸ਼ਨ ਵਿੱਚ ਰੌਣਕਾਂ ਲੱਗੀਆਂ ਹਨ । https://www.facebook.com/ptcpunjabi/photos/a.371270756350513/1674188909392018/?type=3&theater ਜਿਹੜੀਆਂ ਕੁੜੀਆਂ ਇਸ ਆਡੀਸ਼ਨ ਵਿੱਚ ਨਹੀਂ ਪਹੁੰਚ ਸਕੀਆਂ ਉਹਨਾਂ ਲਈ ਹੋਰ ਮੌਕਾ ਵੀ ਹੈ ਕਿਉਂਕਿ ਲੁਧਿਆਣਾ ਆਡੀਸ਼ਨ ਤੋਂ ਬਾਅਦ ਅੰਮ੍ਰਿਤਸਰ ਤੇ ਜਲੰਧਰ ਵਿੱਚ ਵੀ ਆਡੀਸ਼ਨ ਹੋਣ ਜਾ ਰਹੇ ਹਨ, ਜਿੰਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ : -ਅੰਮ੍ਰਿਤਸਰ ਆਡੀਸ਼ਨ 8  ਜੁਲਾਈ ਸਵੇਰੇ 9.੦੦ ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 11 ਜੁਲਾਈ ਸਵੇਰੇ 9.੦੦  ਵਜੇ, ਸੀਟੀ ਗਰੁੱਪ ਆਫ਼ eੰਸੀਟਿਊਸ਼ਨ, ਸ਼ਾਹਪੁਰ ਕੈਂਪਸ, ਯੂਈ-2 ਪਰਾਥਪੁਰਾ ਰੋਡ, ਜਲੰਧਰ ।

Miss PTC Punjabi 2019 Miss PTC Punjabi 2019
ਜਿਹੜੀਆਂ ਮੁਟਿਆਰਾਂ 'ਮਿਸ ਪੀਟੀਸੀ ਪੰਜਾਬੀ-2019' 'ਚ ਹਿੱਸਾ ਲੈਣਾ ਚਾਹੁੰਦੀਆਂ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ 'ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ ।

0 Comments
0

You may also like