6 ਜਨਵਰੀ ਨੂੰ ਜਲੰਧਰ ‘ਚ ਹੋਵੇਗਾ ਮਿਸ ਪੀਟੀਸੀ ਪੰਜਾਬੀ 2022 ਦਾ ‘Pre Audition’

written by Lajwinder kaur | January 05, 2022

ਪੀਟੀਸੀ ਨੈੱਟਵਰਕ ਆਪਣੇ ਰਿਆਲਟੀ ਸ਼ੋਅਜ਼ ਦੇ ਨਾਲ ਪੰਜਾਬ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਦਾ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਮਨੋਰੰਜਨ ਜਗਤ ਨੂੰ ਬਹੁਤ ਸਾਰੇ ਕਲਾਕਾਰ ਦਿੱਤੇ ਨੇ। ਇਸ ਫਲਸਫੇ ਨੂੰ ਅੱਗੇ ਤੋਰਦੇ ਹੋਏ ਮੁਟਿਆਰਾਂ ਦੇ ਸੁਫਨਿਆਂ ਨੂੰ ਖੰਭ ਦੇਣ ਵਾਲੇ ਮਿਸ ਪੀਟੀਸੀ ਪੰਜਾਬੀ 2022 ਦਾ ਆਗਾਜ਼ ਹੋ ਗਿਆ ਹੈ। ਜੀ ਹਾਂ ਅੱਜ ਅੰਮ੍ਰਿਤਸਰ ‘ਚ ਮਿਸ ਪੀਟੀਸੀ ਪੰਜਾਬੀ ਦਾ ਪਹਿਲਾ ਪ੍ਰੀ ਆਡੀਸ਼ਨ ਚੱਲ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਵੱਡੀ ਗਿਣਤੀ ਚ ਮੁਟਿਆਰਾਂ ਆਪਣੀ ਕਿਸਮਤ ਆਜਮਾਉਣ ਆਈਆਂ ਨੇ। ਦੱਸ ਦਈਏ ਇਹ ਪ੍ਰੀ-ਆਡੀਸ਼ਨ ਪੰਜ ਵੱਖ-ਵੱਖ ਸ਼ਹਿਰਾਂ ‘ਚ ਹੋ ਰਹੇ ਨੇ। ਜਿਸ ਕਰਕੇ ਕੱਲ ਯਾਨੀ ਕਿ 6 ਜਨਵਰੀ ਨੂੰ ਜਲੰਧਰ ਸ਼ਹਿਰ ‘ਚ ਹੋਵੇਗਾ ਮਿਸ ਪੀਟੀਸੀ ਪੰਜਾਬੀ ਦਾ ਪ੍ਰੀ ਆਡੀਸ਼ਨ।

ਹੋਰ ਪੜ੍ਹੋ : Happy Birthday Deepika Padukone: ਦੀਪਿਕਾ ਪਾਦੂਕੋਣ ਦੇ ਜਨਮਦਿਨ 'ਤੇ ਫੈਨਜ਼ ਨੂੰ ਮਿਲਿਆ ਸਰਪ੍ਰਾਈਜ਼, ' ਗਹਿਰਾਈਆਂ' ਦਾ ਪੋਸਟਰ ਹੋਇਆ ਰਿਲੀਜ਼

inside image of miss ptc punjabi

ਜਲੰਧਰ ਵਾਲੇ ਪ੍ਰੀ-ਆਡੀਸ਼ਨ ਲਈ ਇਹ ਹੈ ਪਤਾ- UNI-Auditorium, Building no. 2-A, Lovely Professional University, Phagwara । ਸੋ ਮੁਟਿਆਰਾਂ 11 ਵਜੇ ਤੱਕ ਇਸ ਪਤੇ ਉੱਤੇ ਪਹੁੰਚਣ ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

ਮਿਸ ਪੀਟੀਸੀ ਪੰਜਾਬੀ 2022 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਧਿਆਨ ਦੇਣ ਯੋਗ ਗੱਲਾਂ -

ਭਾਗ ਲੈਣ ਵਾਲੀ ਮੁਟਿਆਰ ਦੀ ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਦੀ ਲੰਬਾਈ 5 ਫੁੱਟ 2 ਇੰਚ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਆਪਣੇ ਨਾਲ 3 ਤਸਵੀਰਾਂ ਲੈ ਕੇ ਆਉਣ । ਇਸ ਤੋਂ ਇਲਾਵਾ ਏਜ ਪਰੂਫ ਵਾਲਾ ਕੋਈ ਵੀ ਦਸਤਾਵੇਜ਼ ਤੇ ਨਾਲ ਹੀ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਨਾਲ ਲਿਆਉਣਾ ਜ਼ਰੂਰੀ ਹੈ। ਇਸ ਸ਼ੋਅ ਨੇ ਪੰਜਾਬੀ ਮਨੋਰੰਜਨ ਜਗਤ ਨੂੰ ਕਈ ਨਾਮੀ ਹੀਰੋਇਨਾਂ ਦਿੱਤੀਆਂ ਨੇ।

 

 

View this post on Instagram

 

A post shared by PTC Punjabi (@ptcpunjabi)

 

 

View this post on Instagram

 

A post shared by PTC Punjabi (@ptcpunjabi)

You may also like