ਰਿਲੀਜ਼ ਹੁੰਦੇ ਹੀ ਛਾਇਆ ਅਕਸ਼ੈ ਕੁਮਾਰ ਦੀ ਇਸ ਫ਼ਿਲਮ ਦਾ ਟ੍ਰੇਲਰ,'ਵੇਖਦਿਆਂ ਖੜੇ ਹੋ ਜਾਂਦੇ ਨੇ ਰੌਂਗਟੇ' 

written by Shaminder | July 18, 2019

ਅਕਸ਼ੈ ਕੁਮਾਰ ਦੀ ਫ਼ਿਲਮ ਮੰਗਲ ਮਿਸ਼ਰਨ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਅਕਸ਼ੈ ਨੇ ਟਵੀਟ ਨੇ ਟਵੀਟ ਦੇ ਜ਼ਰੀਏ ਇਸ ਫ਼ਿਲਮ ਦੇ ਟ੍ਰੇਲਰ ਰਿਲੀਜ਼ ਕੀਤਾ ਹੈ । ਟ੍ਰੇਲਰ ਜਾਰੀ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ ਕਿ 'ਇਹ ਸਿਰਫ਼ ਕਹਾਣੀ ਨਹੀਂ ਬਲਕਿ ਮਿਸਾਲ ਹੈ । ਇੱਕ ਨਾਮੁਨਕਿਨ ਸੁਫ਼ਨੇ ਦੀ ,ਜਿਸ ਨੂੰ ਇੰਡੀਆ ਨੇ ਮੁਨਕਿਨ ਕਰ ਵਿਖਾਇਆ ਹੈ । ਆਪਣੇ ਟਵੀਟ 'ਚ ਅਕਸ਼ੈ ਕੁਮਾਰ ਨੇ ਫ਼ਿਲਮ ਦੇ ਕਲਾਕਾਰਾਂ ਨੂੰ ਵੀ ਟੈਗ ਕੀਤਾ ਹੈ । https://twitter.com/akshaykumar/status/1151767517733511168 ਲੋਕ ਵੀ ਇਸ ਫ਼ਿਲਮ ਦੇ ਟ੍ਰੇਲਰ ਦੀ ਤਾਰੀਫ਼ ਕਰ ਰਹੇ ਹਨ ।ਲੋਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਟ੍ਰੇਲਰ ਵੇਖ ਕੇ ਉਨ੍ਹਾਂ ਦੇ ਰੌਂਗਟੇ ਖੜੇ ਹੋ ਜਾਂਦੇ ਨੇ । ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਸਿੱਖਾਂ 'ਤੇ ਅਧਾਰਿਤ ਫ਼ਿਲਮ ਕੇਸਰੀ 'ਚ ਕੰਮ ਕਰ ਚੁੱਕੇ ਨੇ ਅਤੇ ਇਸ ਫ਼ਿਲਮ ਨੇ ਕਮਾਈ ਦੇ ਰਿਕਾਰਡ ਤੋੜ ਦਿੱਤੇ ਸਨ ਅਤੇ ਹੁਣ ਅਕਸ਼ੈ ਆਪਣੀ ਨਵੀਂ ਫ਼ਿਲਮ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । https://twitter.com/AkshayK24x7/status/1151772879521869824

0 Comments
0

You may also like