ਮਿਥੁਨ ਚੱਕਰਵਰਤੀ ਦੇ ਜਨਮ ਦਿਨ ’ਤੇ ਜਾਣੋਂ ਕਿਉਂ ਟੁੱਟਿਆ ਸ਼੍ਰੀ ਦੇਵੀ ਤੇ ਮਿਥੁਨ ਦਾ ਰਿਸ਼ਤਾ

written by Rupinder Kaler | June 16, 2021

ਮਿਥੁਨ ਚੱਕਰਵਰਤੀ ਦਾ ਅੱਜ ਜਨਮ ਦਿਨ ਹੈ । 16 ਜੂਨ 1950 ਨੂੰ ਜਨਮੇ ਮਿਥੁਨ ਦਾ ਅਸਲ ਨਾਂ ਗੌਰਾਂਗ ਚੱਕਰਵਰਤੀ ਹੈ। ਮਿਥੁਨ ਕੈਮਿਸਟਰੀ ਗ੍ਰੈਜੂਏਟ ਹਨ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਨਕਸਲਵਾਦੀ ਵਿਚਾਰਧਾਰਾ ਦੇ ਨੇੜੇ ਸੀ। ਪਰਿਵਾਰਕ ਦਬਾਅ ਹੇਠ, ਉਨ੍ਹਾਂ ਨੇ ਆਪਣੇ ਆਪ ਨੂੰ ਨਕਸਲਵਾਦ ਤੋਂ ਦੂਰ ਕਰ ਲਿਆ ਅਤੇ ਬਾਲੀਵੁੱਡ ਵੱਲ ਰੁਖ ਕੀਤਾ । ਮਿਥੁਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1976 ਵਿੱਚ ਆਈ ਫਿਲਮ ‘ਮ੍ਰਿਗਿਆ’ ਨਾਲ ਕੀਤੀ ਸੀ।

Mithun Chakraborty Pic Courtesy: Instagram
ਹੋਰ ਪੜ੍ਹੋ : ਆਮਿਰ ਖ਼ਾਨ ਦੀ ‘ਲਗਾਨ’ ਫ਼ਿਲਮ ਨੂੰ 20 ਸਾਲ ਹੋਏ ਪੂਰੇ, ਅਦਾਕਾਰ ਨੇ ਫੈਨਸ ਦਾ ਕੀਤਾ ਧੰਨਵਾਦ ਇਸ ਫਿਲਮ ਵਿਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਸਰਬੋਤਮ ਅਭਿਨੇਤਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। ਮਿਥੁਨ-ਸ਼੍ਰੀਦੇਵੀ ਨੇ ਪਹਿਲੀ ਵਾਰ 1984 ਵਿਚ ਆਈ ਫਿਲਮ 'ਜਾਗ ਉਠਾ ਇਨਸਾਨ' ਵਿਚ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਫਿਲਮ ਦੀ ਸ਼ੂਟਿੰਗ ਦੇ ਨਾਲ ਹੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਮਿਥੁਨ ਚੱਕਰਵਰਤੀ ਨੇ ਖ਼ੁਦ ਇੱਕ ਇੰਟਰਵਿਊ ਵਿਚ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਗੁਪਤ ਰੂਪ ਵਿਚ ਵਿਆਹ ਕਰਵਾ ਲਿਆ ਸੀ। ਮਿਥੁਨ-ਸ਼੍ਰੀਦੇਵੀ ਦਾ ਗੁਪਤ ਵਿਆਹ ਸਿਰਫ 3 ਸਾਲ ਚੱਲਿਆ। 1988 ਵਿਚ ਦੋਵੇਂ ਵੱਖ ਹੋ ਗਏ। ਦਰਅਸਲ, ਰਿਪੋਰਟਾਂ ਮੁਤਾਬਕ ਜਦੋਂ ਮਿਥੁਨ ਦੀ ਪਤਨੀ ਯੋਗੀਤਾ ਬਾਲੀ ਨੂੰ ਇਸ ਵਿਆਹ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਨ ਮਿਥੁਨ ਨੂੰ ਪਿੱਛੇ ਹਟਣਾ ਪਿਆ ਅਤੇ ਸ਼੍ਰੀਦੇਵੀ ਨੂੰ ਛੱਡ ਕੇ ਆਪਣੀ ਪਤਨੀ ਅਤੇ ਬੱਚਿਆਂ ਕੋਲ ਵਾਪਸ ਜਾਣਾ ਪਿਆ। ਹੁਣ ਤੱਕ ਉਹ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਹੁਣ ਵੀ ਬਾਲੀਵੁੱਡ ਵਿੱਚ ਸਰਗਰਮ ਹੈ।

0 Comments
0

You may also like