ਰਾਜਵੀਰ ਜਵੰਦਾ ਅਤੇ ਗੁਰਲੇਜ਼ ਅਖਤਰ ਦੇ ਗੀਤ 'ਮਿੱਤਰਾਂ ਨੇ ਦਿਲ ਮੰਗਿਆ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

written by Shaminder | December 16, 2019

ਰਾਜਵੀਰ ਜਵੰਦਾ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਗੀਤ 'ਮਿੱਤਰਾਂ ਨੇ ਦਿਲ ਮੰਗਿਆ' ਟਾਈਟਲ ਹੇਠ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਚਲਾਇਆ ਜਾ ਰਿਹਾ ਹੈ । ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਜਦੋਂਕਿ ਫੀਮੇਲ ਅਦਾਕਾਰਾ ਦੇ ਤੌਰ 'ਤੇ ਗਿੰਨੀ ਕਪੂਰ ਨਜ਼ਰ ਆ ਰਹੇ ਹਨ ।ਦੇਸੀ ਕਰਿਊ ਨੇ ਇਸ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ। ਹੋਰ ਵੇਖੋ:‘ਬੁਟੀਕ’ ਗਾਣੇ ਤੋਂ ਬਾਅਦ ਰਾਜਵੀਰ ਜਵੰਦਾ ਲੈ ਕੇ ਆ ਰਹੇ ਹਨ ਇੱਕ ਹੋਰ ਗਾਣਾ ‘ਮਿੱਤਰਾਂ ਨੇ ਦਿਲ ਮੰਗਿਆ’ ਇਸ ਗੀਤ 'ਚ ਦਲੇਰ ਜੱਟ ਦੀ ਗੱਲ ਕੀਤੀ ਗਈ ਹੈ ਜੋ ਕਿਸੇ ਨਾਲ ਧੱਕਾ ਹੁੰਦਾ ਨਹੀਂ ਵੇਖ ਸਕਦਾ ।ਇਸ ਦੇ ਨਾਲ ਹੀ ਇਸ ਗੀਤ 'ਚ ਇਸ ਅੜਬ ਗੱਭਰੂ ਨੇ ਇੱਕ ਮੁਟਿਆਰ ਤੋਂ ਅੜਬ ਤਰੀਕੇ ਨਾਲ ਦਿਲ ਮੰਗਿਆ ਤਾਂ ਮੁਟਿਆਰ ਨੇ ਨਾਂਹ ਕਰ ਦਿੱਤੀ ਕਿਉਂਕਿ ਇਸ ਸੋਹਣੀ ਸੁਨੱਖੀ ਮੁਟਿਆਰ ਨੂੰ ਇਸ ਸਿੱਧੇ ਸਾਦੇ ਗੱਭਰੂ ਵੱਲੋਂ ਉਸ ਦੇ ਪਿਆਰ ਦਾ ਇਜ਼ਹਾਰ ਕਰਨ ਦਾ ਤਰੀਕਾ ਪਸੰਦ ਨਹੀਂ ਆਇਆ । https://www.instagram.com/p/B6HcEjfgAH-/ ਰਾਜਵੀਰ ਜਵੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਇਸ ਦੇ ਨਾਲ ਹੀ ਉਹ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਹਨ । https://www.instagram.com/p/B6CuF71AULx/ ਉਨ੍ਹਾਂ ਦੀ ਪਿੱਛੇ ਜਿਹੇ ਫ਼ਿਲਮ ਆਈ ਸੀ 'ਮਿੰਦੋ ਤਸੀਲਦਾਰਨੀ' ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਤੋਂ ਇਲਾਵਾ ਵੀ ਉਹ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ ।  

0 Comments
0

You may also like