ਨੌਜਵਾਨਾਂ ਨੂੰ ਇਤਿਹਾਸ ਦੇ ਰੂ-ਬ-ਰੂ ਕਰਵਾਉਂਦਾ ‘ਮਿੱਟੀ ਵਿਰਾਸਤ ਬੱਬਰਾਂ ਦੀ’ ਦਾ ਜੋਸ਼ ਨਾਲ ਭਰਿਆ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  August 11th 2019 10:22 AM  |  Updated: August 13th 2019 01:33 PM

ਨੌਜਵਾਨਾਂ ਨੂੰ ਇਤਿਹਾਸ ਦੇ ਰੂ-ਬ-ਰੂ ਕਰਵਾਉਂਦਾ ‘ਮਿੱਟੀ ਵਿਰਾਸਤ ਬੱਬਰਾਂ ਦੀ’ ਦਾ ਜੋਸ਼ ਨਾਲ ਭਰਿਆ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਯੋਧਿਆਂ ਦੀ ਅਮਰ ਕਹਾਣੀ ਨੂੰ ਪੇਸ਼ ਕਰਦੀ ਮਲਟੀ ਸਟਾਰਰ ਫ਼ਿਲਮ ‘ਮਿੱਟੀ ਵਿਰਾਸਤ ਬੱਬਰਾਂ ਦੀ’ ਜਿਸਦੀ ਦਰਸ਼ਕ ਕਈ ਮਹੀਨਿਆਂ ਤੋਂ ਉਡੀਕ ਕਰ ਰਹੇ ਹਨ। ਜਿਸਦੇ ਚੱਲਦੇ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਟਰੇਲਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਫ਼ਿਲਮ ਬਹੁਤ ਹੀ ਖ਼ੂਬਸੂਰਤ ਹੋਵੇਗੀ।

ਟਰੇਲਰ ‘ਚ ਪੰਜਾਬੀਆਂ ਦੇ ਅਣਖੀਲੇ ਜੋਸ਼ ਨੂੰ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਅੱਜ ਦੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਵੇਲੇ ਚੱਲੀ ਬੱਬਰ ਲਹਿਰ ਨੂੰ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਇਹ ਉਨ੍ਹਾਂ 6 ਸਿੰਘਾਂ ਦੀ ਕਹਾਣੀ ਪੇਸ਼ ਕਰੇਗੀ ਜਿੰਨ੍ਹਾਂ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਸੀ। ਕੁਲਜਿੰਦਰ ਸਿੱਧੂ, ਲਖਵਿੰਦਰ ਕੰਡੋਲਾ, ਜਗਜੀਤ ਸੰਧੂ, ਨਿਸ਼ਾਵਨ ਭੁੱਲਰ, ਧੀਰਜ ਕੁਮਾਰ, ਜਪਜੀ ਖਹਿਰਾ, ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ, ਰੱਬੀ ਕੰਦੋਲਾ, ਗੁਰਪ੍ਰੀਤ ਭੰਗੂ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫ਼ਿਲਮ 'ਚ ਐਕਸ਼ਨ, ਕਮੇਡੀ ਦੇ ਨਾਲ ਰੋਮਾਂਟਿਕ ਇਮੋਸ਼ਨਲ ਡਰਾਮਾ ਵੀ ਦੇਖਣ ਨੂੰ ਮਿਲੇਗਾ। ਟਰੇਲਰ ਨੂੰ 'ਗੀਤ ਐੱਮ.ਪੀ 3' ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:ਰੂਹਾਂ ਦੇ ਪਿਆਰ ਦਾ ਦੀਦਾਰ ਹੋ ਰਿਹਾ ਹੈ ਪ੍ਰੀਤ ਹਰਪਾਲ ਦੇ ਨਵੇਂ ਗੀਤ ‘ਸਾਥ’ ‘ਚ, ਦੇਖੋ ਵੀਡੀਓ

ਦੱਸ ਦਈਏ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਫ਼ਿਲਮ ਨੂੰ ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਤੇ ਹਰਿਦੇ ਸ਼ੈੱਟੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਆਜ਼ਾਦੀ ਵੇਲੇ ਦੇ ਸਮੇਂ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦੀ ਇਹ ਫ਼ਿਲਮ 23 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network