ਮਾਡਲ ਅਤੇ ਅਦਾਕਾਰਾ ਗਿੰਨੀ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ

written by Shaminder | February 17, 2021

ਮਾਡਲ ਅਤੇ ਅਦਾਕਾਰਾ ਗਿੰਨੀ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਚ ਉਹ ਇੱਕ ਜਗ੍ਹਾ ‘ਤੇ ਮਹਿੰਦੀ ਲਗਵਾ ਰਹੀ ਹੈ, ਜਦੋਂਕਿ ਦੂਜੀ ਤਸਵੀਰ ‘ਚ ਉਹ ਹੱਥਾਂ ‘ਚ ਕਲੀਰੇ ਬੰਨਵਾਉਂਦੀ ਹੋਈ ਵਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ginni ਗਿੰਨੀ ਕਪੂਰ ਨੇ ਵੈਲੇਂਨਟਾਈਨ ਡੇ ‘ਤੇ ਰਿੰਗ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਅਨਮੋਲ ਅਰੋੜਾ ਦੇ ਨਾਲ ਬੈਚਲਰ ਪਾਰਟੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਗਿੰਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ । ਹੋਰ ਪੜ੍ਹੋ : 9 ਸਾਲਾਂ ਬਾਅਦ ਅਦਾਕਾਰਾ ਜਯਾ ਬੱਚਨ ਵੱਡੇ ਪਰਦੇ ਤੇ ਕਰਨ ਜਾ ਰਹੀ ਹੈ ਵਾਪਸੀ !
ginni ਗਿੰਨੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੱਦੀ ਤੌਰ ‘ਤੇ ਦਿੱਲੀ ਦੀ ਰਹਿਣ ਵਾਲੀ ਇਸ ਮਾਡਲ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ । ਉਨ੍ਹਾਂ ਦਾ ਘਰ ਦਾ ਨਾਂਅ ਡਿੰਪਲ ਹੈ ਅਤੇ ਉਹ ਪਹਿਲੀ ਵਾਰ ਪ੍ਰੀਤ ਹਰਪਾਲ ਦੇ ਗੀਤ ਬਲੈਕ ਸੂਟ ‘ਚ ਨਜ਼ਰ ਆਏ ਸਨ । ginni ਜੋ ਕਿ 2014 ‘ਚ ਆਇਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹਿੰਦੀ ਗੀਤ ਲਈ ਮਾਡਲਿੰਗ ਕੀਤੀ ਅਤੇ ੨੦੧੯ ‘ਚ ਉਹ ਮਾਡਲਿੰਗ ਦੇ ਨਾਲ ਨਾਲ ਬਰਾਤ ਬੰਦੀ ਨਾਂਅ ਦੀ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ । ginni ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਅੰਮ੍ਰਿਤ ਮਾਨ ਦੇ ਨਾਲ ‘ਟ੍ਰੈਂਡਿੰਗ ਨਖਰਾ’ ਗੀਤ ‘ਚ ਬਤੌਰ ਮਾਡਲ ਕੰਮ ਕਰਕੇ ਉਨ੍ਹਾਂ ਨੇ ਖੂਬ ਸੁਰਖ਼ੀਆਂ ਵਟੋਰੀਆਂ ।  

0 Comments
0

You may also like