ਮੋਗਾ ਦੇ ਇਸ ਸ਼ਖਸ ਨੇ ਪੂਰੀ ਦੁਨੀਆਂ 'ਚ ਕੀਤਾ ਪੰਜਾਬ ਦਾ ਨਾਂਅ ਰੌਸ਼ਨ,ਲੰਡਨ 'ਚ ਬਣਿਆ ਡਿਪਟੀ ਮੇਅਰ

Written by  Shaminder   |  May 27th 2019 04:24 PM  |  Updated: May 27th 2019 04:26 PM

ਮੋਗਾ ਦੇ ਇਸ ਸ਼ਖਸ ਨੇ ਪੂਰੀ ਦੁਨੀਆਂ 'ਚ ਕੀਤਾ ਪੰਜਾਬ ਦਾ ਨਾਂਅ ਰੌਸ਼ਨ,ਲੰਡਨ 'ਚ ਬਣਿਆ ਡਿਪਟੀ ਮੇਅਰ

ਪੰਜਾਬੀਆਂ ਦਾ ਸਿਰ ਇੱਕ ਵਾਰ ਫਿਰ ਫ਼ਖ਼ਰ ਨਾਲ ਉੱਚਾ ਹੋ ਗਿਆ ਹੈ । ਦਰਅਸਲ ਮੋਗਾ ਦੇ ਪਿੰਡ ਸਿੰਘਾਵਾਲਾ ਦੇ ਰਹਿਣ ਵਾਲੇ ਰਘਵਿੰਦਰ ਸਿੰਘ ਨਾਂਅ ਦੇ ਨੌਜਵਾਨ ਰਘਵਿੰਦਰ ਸਿੰਘ ਲੰਡਨ 'ਚ ਪੜ੍ਹਾਈ ਕਰਨ ਗਿਆ ਸੀ । ਅੱਜ ਉਹ ਉੱਥੋਂ ਦਾ ਡਿਪਟੀ ਮੇਅਰ ਬਣ ਗਿਆ ਹੈ । ਜਿਸ ਤੋਂ ਬਾਅਦ ਉਸ ਦੇ ਜੱਦੀ ਪਿੰਡ 'ਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।

ਹੋਰ ਵੇਖੋ :ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਹੋਇਆ ਦਿਹਾਂਤ, ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਵੀਰੂ ਦੇਵਗਨ

raghvinder singh raghvinder singh

ਪਿੰਡ 'ਚ ਲੋਕ ਗਿੱਧੇ ਪਾ ਕੇ ਖੁਸ਼ੀਆਂ ਮਨਾ ਰਹੇ ਹਨ । ਪਿੰਡ ਦੇ ਲੋਕ ਪਿੰਡ ਦੇ ਇਸ ਹੋਣਹਾਰ ਨੇ ਸਾਰੀ ਦੁਨੀਆਂ 'ਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ । ਦਰਅਸਲ 2002 'ਚ ਪਿੰਡ ਦਾ ਇਹ ਨੌਜਵਾਨ ਲੰਡਨ 'ਚ ਪੜ੍ਹਾਈ ਕਰਨ ਲਈ ਗਿਆ ਸੀ ।

raghvinder singh raghvinder singh

ਪੜ੍ਹਾਈ ਤੋਂ ਬਾਅਦ ਉਸ ਨੇ ਵਕਾਲਤ ਕੀਤੀ ਅਤੇ ਹੁਣ ਓਸਲੋ ਸ਼ਹਿਰ ਦਾ ਡਿਪਟੀ ਮੇਅਰ ਬਣ ਗਿਆ ਹੈ । ਉਸ ਦੇ ਦਾਦਾ ਜੀ ਵੀ ਲੰਬੇ ਸਮੇਂ ਤੱਕ ਸਰਪੰਚੀ ਕਰਦੇ ਰਹੇ ਹਨ ਅਤੇ  ਰਘਵਿੰਦਰ ਨੂੰ  ਵੀ ਸਿਆਸਤ 'ਚ ਜਾਣ ਦਾ ਸ਼ੌਂਕ ਸੀ ।

raghvinder singh raghvinder singh

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network