ਜਾਣੋ ਕਿਸ ਦਿਨ ਗੀਤਾਜ਼ ਬਿੰਦਰਖੀਆ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਮੋਹ’ ਬਣੇਗੀ ਸਿਨੇਮਾ ਘਰ ਦੀ ਰੌਣਕ

written by Lajwinder kaur | September 24, 2021

ਕਿਸਮਤ-2 ਦੀ ਸ਼ਾਨਦਾਰ ਰਿਲੀਜ਼ ਤੋਂ ਬਾਅਦ ਡਾਇਰੈਕਟਰ ਜਗਦੀਪ ਸਿੱਧੂ Jagdeep Sidhu ਨੇ ਆਪਣੀ ਅਗਲੀ ਫ਼ਿਲਮ ਦੀ ਰਿਲੀਜ਼ ਡੇਟ ਤੋਂ ਵੀ ਪਰਦਾ ਚੁੱਕ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਅਗਲੀ ਫ਼ਿਲਮ ਮੋਹ Moh ਦੀ ਰਿਲੀਜ਼ ਡੇਟ ਦੇ ਨਾਲ ਨਵਾਂ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਛੁਪਿਆ ਹੈ ਬਾਲੀਵੁੱਡ ਐਕਟਰ, ਕਪੂਰ ਖਾਨਦਾਨ ਨਾਲ ਰੱਖਦਾ ਹੈ ਸਬੰਧ, ਕੀ ਤੁਸੀਂ ਪਹਿਚਾਣਿਆ?

inside image of jagdeep sidhu-min image source- instagram

ਜੀ ਹਾਂ ਗੀਤਾਜ਼ ਬਿੰਦਰਖੀਆ Gitaz Bindrakhia ਤੇ ਸਰਗੁਣ ਮਹਿਤਾ Sargun Mehta ਸਟਾਰਰ ਫ਼ਿਲਮ ਮੋਹ ਅਗਲੇ ਸਾਲ 23 ਸਤੰਬਰ ਨੂੰ ਰਿਲੀਜ਼ ਹੋਵੇਗੀ। ਜਗਦੀਪ ਸਿੱਧੂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਹੁਤ ਧੰਨਵਾਦ ਕਿਸਮਤ-2 ਨੂੰ ਇੰਨਾ ਪਿਆਰ ਦੇਣ ਲਈ...ਕਿਸਮਤ 2 ਤੋਂ  ਬਾਅਦ same date next year... #23sep2022 coming with most unusual love story....’ ਨਾਲ ਹੀ ਉਨ੍ਹਾਂ ਨੇ ਸਰਗੁਣ ਮਹਿਤਾ ਦੇ ਗੀਤਾਜ਼ ਬਿੰਦਰਖੀਆ ਨੂੰ ਟੈਗ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜਾਨੀ ਤੇ ਬੀ ਪਰਾਕ ਨੂੰ ਵੀ ਟੈਗ ਕੀਤਾ ਹੈ, ਜਿਸ ਤੋਂ ਪਤਾ ਚੱਲਦਾ ਹੈ ਇਸ ਫ਼ਿਲਮ ‘ਚ ਵੀ ਜਾਨੀ ਤੇ ਬੀ ਪਰਾਕ ਦੀ ਜੋੜੀ ਆਪਣੇ ਮਿਊਜ਼ਿਕ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਅਦਾਕਾਰਾ ਮੌਨੀ ਰਾਏ ਨੇ ਸ਼ੇਅਰ ਕੀਤੀਆਂ ਆਪਣੀ ਗਲੈਮਰਸ ਲੁੱਕ ਵਾਲੀਆਂ ਨਵੀਆਂ ਤਸਵੀਰਾਂ, ਨੀਦਰਲੈਂਡ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ

 

sargun mehta and gitaz bindrakhia-min image source- instagram

ਖਬਰਾਂ ਦੇ ਮੁਤਾਬਿਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਮਰਹੂਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ‘ਤੇ ਅਧਾਰਿਤ ਹੋ ਸਕਦੀ ਹੈ । ਅਜੇ ਵੀ ਫ਼ਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਮੋਹ ਫ਼ਿਲਮ 23 ਸਤੰਬਰ 2022 ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਵੇਗੀ। ਜੇ ਗੱਲ ਕਰੀਏ ਗੀਤਾਜ਼ ਬਿੰਦਰਖੀਆ ਦੀ ਤਾਂ ਉਨ੍ਹਾਂ ਨੇ ਆਪਣੀ ਗਾਇਕ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਖ਼ਾਸ ਨਾਂਅ ਬਣਾਇਆ ਹੈ। ਇਸ ਤੋਂ ਪਹਿਲਾਂ ਗੀਤਾਜ਼ ‘Just U & Me’ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ਚ ਨਜ਼ਰ ਆਏ ਸੀ। ਤੱਦ ਤੱਕ ਦਰਸ਼ਕ ਆਉਣ ਵਾਲੀ ਪੰਜਾਬੀ ਫ਼ਿਲਮਾਂ ਦਾ ਅਨੰਦ ਲੈ ਸਕਦੇ ਨੇ।

0 Comments
0

You may also like