ਕੀ ਤੁਸੀਂ ਸੁਣੇ ਨੇ ਮੁਹੰਮਦ ਰਫੀ ਵੱਲੋਂ ਗਾਏ ਇਹ ਸੁਪਰ ਹਿੱਟ ਪੰਜਾਬੀ ਗਾਣੇ , ਦੇਖੋ ਵੀਡੀਓ

Written by  Aaseen Khan   |  December 24th 2018 06:41 PM  |  Updated: December 24th 2018 06:41 PM

ਕੀ ਤੁਸੀਂ ਸੁਣੇ ਨੇ ਮੁਹੰਮਦ ਰਫੀ ਵੱਲੋਂ ਗਾਏ ਇਹ ਸੁਪਰ ਹਿੱਟ ਪੰਜਾਬੀ ਗਾਣੇ , ਦੇਖੋ ਵੀਡੀਓ

ਕੀ ਤੁਸੀਂ ਸੁਣੇ ਨੇ ਮੁਹੰਮਦ ਰਫੀ ਵੱਲੋਂ ਗਾਏ ਇਹ ਸੁਪਰ ਹਿੱਟ ਪੰਜਾਬੀ ਗਾਣੇ , ਦੇਖੋ ਵੀਡੀਓ : ਮੁਹੰਮਦ ਰਫੀ ਜਿੰਨ੍ਹਾਂ ਦੇ ਨਾਮ ਬਾਰੇ ਦੱਸਣ ਦੀ ਜ਼ਰੂਰਤ ਨਹੀਂ ।ਲੇਜੈਂਡਰੀ ਗਾਇਕ ਮੁਹੰਮਦ ਰਫੀ ਦਾ ਨਾਮ ਸੁਣ ਕੇ ਹੀ ਰੂਹ ਨੂੰ ਸਕੂਨ ਪਹੁੰਚ ਜਾਂਦਾ ਹੈ। ਮੁਹੰਮਦ ਰਫੀ ਨੇ ਆਪਣੀ ਮਧੁਰ ਅਤੇ ਸੁਰੀਲੀ ਆਵਾਜ਼ ਨਾਲ 4 ਦਸ਼ਕਾਂ ਤੱਕ ਇਸ ਮਿਊਜ਼ਿਕ ਦੀ ਦੁਨੀਆ 'ਤੇ ਰਾਜ ਕੀਤਾ ਹੈ। ਉਹਨਾਂ ਨੂੰ ਕਿਸੇ ਵੀ ਜੌਨਰ ਦਾ ਗਾਣਾ ਦੇ ਦੇਵੋ ਭਾਵੇਂ ਕਲਾਸੀਕਲ , ਸੂਫ਼ੀ ਸੈਮੀ ਕਲਾਸੀਕਲ , ਲਾਈਟ ਗੀਤ ਜਾਂ ਫਿਰ ਭਗਤੀ ਰਸ ਕਿਉਂ ਨਾ ਹੋਵੇ , ਮੁਹੰਮਦ ਰਫੀ ਹਰ ਇੱਕ ਜੌਨਰ 'ਚ ਫਿੱਟ ਬੈਠਦੇ ਸੀ। ਮੁਹੰਮਦ ਰਫੀ ਦਾ ਜਨਮ 24 ਦਿਸੰਬਰ ਨੂੰ 1924 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਹਨਾਂ ਦੇ ਘਰ ਦਾ ਨਾਮ 'ਫੀਕੋ' ਸੀ। ਮੁਹੰਮਦ ਰਫੀ ਬਹੁਤ ਹੀ ਸ਼ਰਮੀਲੇ ਸਨ ਇਸ ਲਈ ਆਪਣੇ ਪੂਰੀ ਗਾਇਕੀ ਦੇ ਸਫ਼ਰ ਦੌਰਾਨ ਮੀਡੀਆ ਅੱਗੇ ਘੱਟ ਹੀ ਆਏ। ਮੁਹੰਮਦ ਰਫੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ ਤਾਂ ਹੀ ਉਹ ਕਿਹਾ ਕਰਦੇ ਸੀ ਕਿ ਬਚਪਨ 'ਚ ਉਹ ਰਾਹ ਚਲਦੇ ਫਕੀਰਾਂ ਨੂੰ ਸੁਣਦੇ ਹੋਏ ਵੱਡੇ ਹੋਏ ਸੀ ਤੇ ਉਹਨਾਂ ਨੂੰ ਸੁਣ ਕੇ ਕਿਧਰੇ ਖੋਹ ਜਿਹੇ ਜਾਂਦੇ ਸੀ।

https://twitter.com/mangeshkarlata/status/1024298653974974470?ref_src=twsrc%5Etfw%7Ctwcamp%5Etweetembed%7Ctwterm%5E1024298653974974470&ref_url=https%3A%2F%2Faajtak.intoday.in%2Fstory%2Fmohammed-rafi-birthday-special-unknown-facts-and-personal-life-tmov-1-1048951.html

ਮੁਹੰਮਦ ਰਫੀ ਸਾਹਿਬ ਨੇ ਹਿੰਦੀ ਤੋਂ ਇਲਾਵਾ ਆਸਾਮੀ , ਕੋਕਣੀ , ਭੋਜਪੁਰੀ , ਉੜੀਆ , ਪੰਜਾਬੀ , ਬੰਗਾਲੀ , ਮਰਾਠੀ , ਸਿੰਧੀ , ਕੰਨੜ , ਗੁਜਰਾਤੀ , ਮਾਘੀ , ਉਰਦੂ ਦੇ ਨਾਲ ਨਾਲ ਅੰਗਰੇਜ਼ੀ ਅਤੇ ਹੋਰ ਵੀ ਕਈ ਭਾਸ਼ਾਵਾਂ 'ਚ ਗੀਤ ਗਾਏ ਸਨ। ਅੱਜ ਅਸੀਂ ਮੁਹੰਮਦ ਰਫੀ ਵੱਲੋਂ ਗਾਏ ਗਏ ਪੰਜਾਬੀ ਗਾਣਿਆਂ ਬਾਰੇ ਚਰਚਾ ਕਰਾਂਗੇ। ਦੱਸ ਦਈਏ ਮੁਹੰਮਦ ਰਫੀ ਨੇ ਬਹੁਤ ਸਾਰੇ ਪੰਜਾਬੀ ਗੀਤ ਗਾਏ ਹਨ ਜਿੰਨ੍ਹਾਂ 'ਚੋਂ ਕੁਝ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਮੁਹੰਮਦ ਰਫੀ ਦਾ ਗੀਤ 'ਲੱਗੀ ਵਾਲੇ ਤਾਂ ਕਦੇ ਨਈਓਂ ਸੌਂਦੇ।' ਇਸ ਸੁਪਰਹਿੱਟ ਗਾਣੇ ਨੂੰ ਮੁਹੰਮਦ ਰਫੀ ਨੇ ਆਵਾਜ਼ ਦਿੱਤੀ ਸੀ। ਬਾਅਦ 'ਚ ਇਸ ਗਾਣੇ ਦੀ ਕਈ ਰੀਮੇਕ ਵੀ ਬਣਾਏ ਗਏ ਪਰ ਜੋ ਮੁਹੰਮਦ ਰਫੀ ਨੇ ਗਾਇਆ ਹੈ ਉਹ ਸਦਾ ਲਈ ਅਮਰ ਹੋ ਗਿਆ।

https://www.youtube.com/watch?v=VFnaRJOX2XM&index=5&list=PLehSfYpO443bv3I4kzRMtiBlFAgH6YKXA

ਸੁਪਰ ਹਿੱਟ ਪੰਜਾਬੀ ਫਿਲਮ ਸੱਸੀ ਪੁੰਨੂੰ ਦਾ ਸੁਪਰਹਿੱਟ ਗਾਣਾ 'ਦੱਸ ਮੇਰਿਆ ਦਿਲਬਰਾ ਵੇ' ਜਿਸ ਨੂੰ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ ਮਿਲ ਕੇ ਗਾਇਆ। ਇਸ ਗਾਣੇ ਨੂੰ ਅੱਜ ਵੀ ਦਰਸ਼ਕਾਂ ਵੱਲੋਂ ਉਸੇ ਤਰਾਂ ਸੁਣਿਆ ਜਾਂਦਾ ਹੈ ਜਿਵੇਂ ਰਿਲੀਜ਼ ਮੌਕੇ ਸੁਣਿਆ ਜਾਂਦਾ ਸੀ।

https://www.youtube.com/watch?v=Xncv6bSr3C8

ਮੁਹੰਮਦ ਰਫੀ ਦਾ ਇੱਕ ਹੋਰ ਪੰਜਾਬੀ ਗਾਣਾ ਬਹੁਤ ਪਸੰਦ ਕੀਤਾ ਗਿਆ ਸੀ ਜਿਸ ਦੇ ਬੋਲ ਸਨ 'ਚਿੱਟੇ ਦੰਦ ਨੀ ਹੱਸਣੋਂ ਰਹਿੰਦੇ , ਕਿ ਲੋਕੀ ਭੈੜੇ ਸ਼ੱਕ ਕਰਦੇ'। ਇਸ ਗਾਣੇ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ।

https://www.youtube.com/watch?v=wFbcjxFnBww

ਅੱਜ ਤੱਕ ਬਹੁਤ ਸਾਰੇ ਗਾਇਕਾਂ ਨੇ ਮਿਰਜ਼ਾ ਗਾਇਆ ਹੈ ਪਰ ਕੀ ਤੁਹਾਨੂੰ ਪਤਾ ਹੈ ਮੁਹੰਮਦ ਰਫੀ ਸਾਹਿਬ ਵੱਲੋਂ ਵੀ ਮਿਰਜ਼ਾ ਗਾਇਆ ਗਿਆ ਹੈ। ਤਾਂ ਸੁਣੋ ਉਹਨਾਂ ਦੇ ਮੂਹੋਂ ਗਾਇਆ ਮਿਰਜ਼ਾ ਗੀਤ।

https://www.youtube.com/watch?v=ah_lCLGMtuA

ਜਿਵੇਂ ਕਿ ਅਸੀਂ ਉੱਪਰ ਦੱਸਿਆ ਹੈ ਕਿ ਮੁਹੰਮਦ ਰਫੀ ਹਰ ਇੱਕ ਜੌਨਰ 'ਚ ਗਾਉਣ ਦੀ ਮਹਾਰਤ ਰੱਖਦੇ ਹਨ। ਉਹਨਾਂ ਵੱਲੋਂ ਗਾਇਆ ਇਹ ਪੰਜਾਬੀ ਸ਼ਬਦ ਤੁਹਾਡੀ ਰੂਹ ਨੂੰ ਸ਼ਾਂਤੀ ਪਹੁੰਚਾਏਗਾ।

https://www.youtube.com/watch?v=-_jm2MCaZqE

ਮੁਹੰਮਦ ਰਫੀ ਨੇ ਜਦੋਂ ਪਿਆਰ ਦੇ ਭੁਲੇਖੇ ਗੀਤ ਗਾਇਆ ਸੀ ਤਾਂ ਨਵੀਂ ਚਰਚਾ ਛੇੜ ਦਿੱਤੀ ਸੀ।ਇਸ ਪੰਜਾਬੀ ਗਾਣੇ 'ਚ ਮੁਹੰਮਦ ਰਫੀ ਦੇ ਨਾਲ ਫੀਮੇਲ ਆਵਾਜ਼ ਦਿੱਤੀ ਸੀ ਲੇਜੇਂਡਰੀ ਗਾਇਕ ਲਤਾ ਮੰਗੇਸ਼ਕਰ ਨੇ। ਜੇਕਰ ਤੁਸੀਂ ਨਹੀਂ ਸੁਣਿਆ ਉਹਨਾਂ ਦਾ ਉਹ ਗੀਤ ਤਾਂ ਜ਼ਰੂਰ ਸੁਣੋ।

https://www.youtube.com/watch?v=fOKGbpPBF9w

'ਸਾਡੀ ਰੁੱਸ ਗਈ ਝਾਂਜਰਾਂ ਵਾਲੀ' ਗੀਤ ਨੇ ਹਰ ਇੱਕ ਨੂੰ ਕਾਇਲ ਕਰ ਦਿੱਤਾ ਸੀ। ਮੁਹੰਮਦ ਰਫੀ ਸਾਹਿਬ ਵੱਲੋਂ ਗਾਇਆ ਇਹ ਗੀਤ ਸੁਪਰ ਡੂਪਰ ਹਿੱਟ ਰਿਹਾ।

https://www.youtube.com/watch?v=2zgWYxaTrrY

ਪੰਜਾਬੀ ਫਿਲਮ 2 ਲਾਚੀਆਂ 'ਚ ਆਇਆ ਗਾਣਾ 'ਕਣਕ ਦੀ ਰਾਖੀ' ਅੱਜ ਵੀ ਉਸੇ ਤਰਾਂ ਸੁਣਿਆ ਜਾਂਦਾ ਹੈ। ਮੁਹੰਮਦ ਰਫੀ ਸਾਹਿਬ ਦੇ ਅਜਿਹੇ ਕਈ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇਣ ਹਨ। ਉਹਨਾਂ ਦੇ ਪੰਜਾਬੀ ਗਾਣੇ ਹੀ ਨਹੀਂ ਬਲਕਿ ਹਰ ਭਾਸ਼ਾ 'ਚ ਗਾਏ ਗਾਣੇ ਨੂੰ ਸਰੋਤੇ ਅੱਜ ਵੀ ਪੂਰੇ ਅਨੰਦ ਨਾਲ ਸੁਣਦੇ ਹਨ।ਮੁਹੰਮਦ ਰਫੀ ਨੂੰ ਦਿਲ ਦਾ ਦੌਰਾ ਪੈਣ ਕਾਰਣ 31 ਜੁਲਾਈ 1980 'ਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਪਰ ਉਹਨਾਂ ਦੀ ਆਵਾਜ਼ ਅਤੇ ਗਾਣੇ ਪੂਰੀ ਦੁਨੀਆ 'ਚ ਹਮੇਸ਼ਾ ਅਮਰ ਰਹਿਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network