ਗਾਇਕ ਮੁਹੰਮਦ ਸਦੀਕ ਨੂੰ ਸਦਮਾ, ਛੋਟੇ ਭਰਾ ਦਾ ਹੋਇਆ ਦਿਹਾਂਤ

Written by  Rupinder Kaler   |  September 14th 2020 11:55 AM  |  Updated: September 14th 2020 12:11 PM

ਗਾਇਕ ਮੁਹੰਮਦ ਸਦੀਕ ਨੂੰ ਸਦਮਾ, ਛੋਟੇ ਭਰਾ ਦਾ ਹੋਇਆ ਦਿਹਾਂਤ

ਮਸ਼ਹੂਰ ਗਾਇਕ ਮੁਹੰਮਦ ਸਦੀਕ ਨੂੰ ਡੂੰਘਾ ਸਦਮਾ ਲੱਗਿਆ ਹੈ, ਉਹਨਾਂ ਦੇ ਛੋਟੇ ਭਰਾ ਦਾ ਦਿਹਾਂਤ ਹੋ ਗਿਆ ਹੈ । ਇੱਕ ਵੈੱਬਸਾਇਟ ਦੀ ਖ਼ਬਰ ਮੁਤਾਬਿਕ ਮੁਹੰਮਦ ਸਦੀਕ ਦੇ ਛੋਟੇ ਭਰਾ ਅਨਵਰ ਹੁਸੈਨ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਤੇ ਬੀਤੇ ਦਿਨ ਉਹਨਾਂ ਨੇ ਆਖਰੀ ਸਾਹ ਲਿਆ । ਉਹਨਾਂ ਦੀ ਉਮਰ 78 ਸਾਲ ਸੀ । ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਮੁਹੰਮਦ ਸਦੀਕ ਦੇ ਪ੍ਰਸ਼ੰਸਕ ਅਫਸੋਸ ਜ਼ਾਹਿਰ ਕਰ ਰਹੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁਹੰਮਦ ਸਦੀਕ ਪੰਜਾਬੀ ਇੰਡਸਟਰੀ ਦਾ ਵੱਡਾ ਨਾਂਅ ਹੈ । ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਮਰ ਦੇ ਇਸ ਪੜਾਅ ਵਿੱਚ ਉਹ ਅੱਜ ਵੀ ਗਾਇਕੀ ਦੇ ਖੇਤਰ ਵਿੱਚ ਸਰਗਰਮ ਹਨ ।

ਛੇਤੀ ਹੀ ਉਹਨਾਂ ਦਾ ਗਾਣਾ ਬੱਬੂ ਮਾਨ ਨਾਲ ਆਉਣ ਵਾਲਾ ਹੈ । ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ । ਮੁਹੰਮਦ ਸਦੀਕ ਗਾਇਕੀ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਵਿੱਚ ਵੀ ਸਰਗਰਮ ਹਨ ਉਹ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਹਨ ।

 

View this post on Instagram

 

@the_muhammad_sadiq #muhammadsadiq #ranjitkaur #sadiqsaab

A post shared by Muhammad Sadiq (@the_muhammad_sadiq) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network