ਸੰਗੀਤਕਾਰ ਮੁਹੰਮਦ ਜ਼ਹੂਰ ਖ਼ਯਾਮ ਦਾ ਹੋਇਆ ਦਿਹਾਂਤ,ਨਵਾਂਸ਼ਹਿਰ ਦੇ ਕਸਬੇ ਰਾਹੋਂ ਦੇ ਰਹਿਣ ਵਾਲੇ ਸਨ ਖ਼ਯਾਮ ,ਦੇਸ਼ ਭਰ 'ਚ ਮਨਾਇਆ ਜਾ ਰਿਹਾ ਸ਼ੋਕ

Written by  Aaseen Khan   |  August 20th 2019 10:53 AM  |  Updated: August 20th 2019 11:29 AM

ਸੰਗੀਤਕਾਰ ਮੁਹੰਮਦ ਜ਼ਹੂਰ ਖ਼ਯਾਮ ਦਾ ਹੋਇਆ ਦਿਹਾਂਤ,ਨਵਾਂਸ਼ਹਿਰ ਦੇ ਕਸਬੇ ਰਾਹੋਂ ਦੇ ਰਹਿਣ ਵਾਲੇ ਸਨ ਖ਼ਯਾਮ ,ਦੇਸ਼ ਭਰ 'ਚ ਮਨਾਇਆ ਜਾ ਰਿਹਾ ਸ਼ੋਕ

ਭਾਰਤੀ ਸਿਨੇਮਾ ਨੇ 19 ਅਗਸਤ ਨੂੰ ਆਪਣਾ ਇੱਕ ਅਣਮੁੱਲਾ ਹੀਰਾ ਗਵਾ ਦਿੱਤਾ ਹੈ। ਮਸ਼ਹੂਰ ਸੰਗੀਤਕਾਰ ਖ਼ਯਾਮ ਦਾ ਦਿਹਾਂਤ ਹੋ ਗਿਆ ਹੈ। ਖ਼ਯਾਮ ਦੇ ਨਾਮ ਨਾਲ ਮਸ਼ਹੂਰ ਮੁਹੰਮਦ ਜ਼ਹੂਰ ਖ਼ਯਾਮ ਹਾਸ਼ਮੀ ਦਾ ਸੋਮਵਾਰ ਰਾਤ ਕਰੀਬ 9:30 ਵਜੇ ਮੁਬੰਈ ਦੇ ਸੁਜਾਇਆ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਹੈ।ਖ਼ਯਾਮ ਦਾ ਜਨਮ ਸਾਂਝੇ ਪੰਜਾਬ ਵਿੱਚ 18 ਫਰਵਰੀ 1927 ਨੂੰ ਹੁਣ ਵਾਲੇ ਨਵਾਂਸ਼ਹਿਰ ਜ਼ਿਲ੍ਹੇ ਦੇ ਇੱਕ ਕਸਬੇ ਰਾਹੋਂ ਵਿੱਚ ਹੋਇਆ ਸੀ। ਨਵਾਂ ਸ਼ਹਿਰ ਉਸ ਸਮੇਂ ਜਲੰਧਰ ਜ਼ਿਲ੍ਹੇ ਦੀ ਇੱਕ ਤਹਿਸੀਲ ਸੀ। ਜਨਮ ਸਮੇਂ ਖ਼ਯਾਮ ਦਾ ਨਾਮ ਸਆਦਤ ਹੁਸੈਨ ਰੱਖਿਆ ਗਿਆ ਸੀ।

ਉਹ 92 ਸਾਲ ਦੇ ਸਨ ਅਤੇ ਕੁਝ ਸਮੇਂ ਤੋਂ ਉਹ ਫੇਫੜਿਆਂ 'ਚ ਇਨਫੈਕਸ਼ਨ ਨਾਲ ਜੂਝ ਰਹੇ ਸਨ। ਖ਼ਯਾਮ ਸਾਹਿਬ ਨੇ ਕਭੀ ਕਭੀ, ਹੀਰ-ਰਾਂਝਾ ਅਤੇ ਉਮਰਾਓ ਜਾਨ ਵਰਗੀਆਂ ਕਈ ਹਿੱਟ ਫ਼ਿਲਮਾਂ 'ਚ ਸੰਗੀਤ ਦਿੱਤਾ।

khayyam khayyam

ਉਹਨਾਂ ਬਾਲੀਵੁੱਡ 'ਚ ਕਈ ਫ਼ਿਲਮਾਂ ਦੇ ਵਿਚ ਆਪਣੇ ਗਾਣਿਆਂ ਨਾਲ ਲੱਖਾਂ ਦਿਲ ਜਿੱਤੇ ਸਨ। ਉਹਨਾਂ ਨੇ ਫ਼ਿਲਮ ਇੰਡਸਟਰੀ 'ਚ ਕਰੀਬ 40 ਸਾਲ ਤੱਕ ਕੰਮ ਕੀਤਾ ਅਤੇ 35 ਫ਼ਿਲਮਾਂ 'ਚ ਸੰਗੀਤ ਦਿੱਤਾ। 'ਖ਼ਯਾਮ' ਸਾਹਿਬ ਦੇ ਦਿਹਾਂਤ ਨਾਲ ਬਾਲੀਵੁੱਡ 'ਚ ਸ਼ੋਕ ਪਾਇਆ ਜਾ ਰਿਹਾ ਹੈ। ਹਰ ਕੋਈ ਨਮ ਅੱਖਾਂ ਨਾਲ ਸ਼ੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।

khayyam khayyam

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੁਹੰਮਦ ਜ਼ਹੂਰ ਖ਼ਯਾਮ ਸਾਹਿਬ ਦੇ ਦਿਹਾਂਤ ਉੱਤੇ ਸੋਸ਼ਲ ਮੀਡਿਆ 'ਤੇ ਦੁੱਖ ਜ਼ਾਹਿਰ ਕੀਤਾ ਹੈ। ਪੀ.ਐੱਮ ਮੋਦੀ ਨੇ ਖ਼ਯਾਮ ਨੂੰ ਯਾਦ ਕਰਦੇ ਹੋਏ ਲਗਾਤਾਰ ਦੋ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ, "ਪ੍ਰਸਿੱਧ ਸੰਗੀਤਕਾਰ ਖ਼ਯਾਮ ਸਾਹਿਬ ਦੇ ਦਿਹਾਂਤ ਨਾਲ ਭਾਰੀ ਦੁੱਖ ਹੋਇਆ ਹੈ।ਉਨ੍ਹਾਂ ਨੇ ਆਪਣੀ ਯਾਦਗਾਰ ਧੁਨਾਂ ਨਾਲ ਅਣਗਿਣਤ ਗੀਤਾਂ ਨੂੰ ਅਮਰ ਬਣਾ ਦਿੱਤਾ। ਉਨ੍ਹਾਂ ਦੇ ਅਣਮੁੱਲੇ ਯੋਗਦਾਨ ਲਈ ਫ਼ਿਲਮ ਅਤੇ ਕਲਾ ਜਗਤ ਹਮੇਸ਼ਾ ਉਨ੍ਹਾਂ ਦਾ ਕਰਜ਼ ਦਾਰ ਰਹੇਗਾ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਨਾਲ ਹੈ।

ਆਪਣੀ ਗਾਇਕੀ ਨਾਲ ਲੱਖਾਂ ਦਿਲਾਂ ਨੂੰ ਜਿੱਤਣ ਵਾਲੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਖ਼ਯਾਮ ਸਾਹਿਬ ਦੇ ਦਿਹਾਂਤ ਉੱਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ "ਮਹਾਨ ਸੰਗੀਤਕਾਰ ਅਤੇ ਬਹੁਤ ਨੇਕ ਦਿਲ ਇਨਸਾਨ ਖ਼ਯਾਮ ਸਾਹਿਬ ਅੱਜ ਸਾਡੇ ਵਿੱਚ ਨਹੀਂ ਰਹੇ। ਇਹ ਸੁਣਕੇ ਮੈਨੂੰ ਇੰਨਾ ਦੁੱਖ ਹੋਇਆ ਹੈ ਜੋ ਮੈਂ ਦੱਸ ਨਹੀਂ ਸਕਦੀ। ਖ਼ਯਾਮ ਸਾਹਿਬ ਦੇ ਨਾਲ ਸੰਗੀਤ ਦੇ ਇੱਕ ਯੁੱਗ ਦਾ ਅੰਤ ਹੋਇਆ ਹੈ। ਮੈਂ ਉਨ੍ਹਾਂ ਨੂੰ ਨਰਮ ਹਰਿਦੇ ਨਾਲ ਸ਼ਰਧਾਂਜਲੀ ਦਿੰਦੀ ਹਾਂ। ਗਾਇਕਾ ਅਨੁਪਮਾ ਰਾਗ ਨੇ ਵੀ ਖ਼ਯਾਮ ਨੂੰ ਸ਼ੋਸ਼ਲ ਮੀਡਿਆ ਉੱਤੇ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ਉੱਤੇ ਲਿਖਿਆ 'ਦਿੱਗਜ ਸੰਗੀਤਕਾਰ ਖ਼ਯਾਮ ਸਾਹਿਬ ਨਹੀਂ ਰਹੇ। ਉਹ ਹਮੇਸ਼ਾ ਆਪਣੇ ਸਦਾ ਬਹਾਰ ਗਾਣਿਆਂ ਲਈ ਯਾਦ ਕੀਤੇ ਜਾਣਗੇ।

ਹੋਰ ਵੇਖੋ : Father’s Day ‘ਤੇ ਆਪਣੇ-ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਇਨ੍ਹਾਂ ਸਿਤਾਰਿਆਂ ਨੇ ਪਾਈਆਂ ਭਾਵੁਕ ਪੋਸਟਾਂ

ਬਾਲੀਵੁੱਡ ਦੇ ਦਿੱਗਜ ਕਲਾਕਾਰ ਅਮਿਤਾਭ ਬੱਚਨ ਨੇ ਵੀ ਖ਼ਯਾਮ ਸਾਹਿਬ ਨੂੰ ਯਾਦ ਕਰਦੇ ਹੋਏ ਕਿਹਾ ਹੈ,"ਸੰਗੀਤ ਦੇ ਅਜਿਹੇ ਲੇਜੈਂਡ ਜਿੰਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਆਪਣਾ ਯੋਗਦਾਨ ਦਿੱਤਾ ਹੈ। ਮੇਰੀਆਂ ਕਈ ਫ਼ਿਲਮਾਂ ਉਹਨਾਂ 'ਚ ਖ਼ਾਸ ਹਨ। ਖ਼ਯਾਮ ਸਾਹਿਬ ਤੁਸੀਂ ਹਮੇਸ਼ਾ ਯਾਦ ਆਓਂਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network