ਬੇਬੇ ਮਹਿੰਦਰ ਕੌਰ ਨੇ ਕੰਗਨਾ ਰਨੌਤ ਨੂੰ ਇਸ ਤਰ੍ਹਾਂ ਸਿਖਾਇਆ ਸਬਕ

written by Rupinder Kaler | January 08, 2021

ਸੋਸ਼ਲ ਮੀਡੀਆ ਤੇ ਧਰਨੇ ਤੇ ਬੈਠੇ ਕਿਸਾਨਾਂ ਦੇ ਖਿਲਾਫ ਬੋਲਣ ਵਾਲੀ ਕੰਗਨਾ ਰਨੌਤ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਕਰਵਾਇਆ ਗਿਆ ਹੈ । ਇਹ ਕੇਸ ਬਠਿੰਡਾ ਦੇ ਪਿੰਡ ਜੰਡੀਆਂ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਦਰਜ ਕਰਵਾਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਉਤੇ ਗਈ ਇਸ ਬਜ਼ੁਰਗ ਔਰਤ ਦੀ ਤਸਵੀਰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਹੈਂਡਲ ਸ਼ੇਅਰ ਕਰਕੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ । ਹੋਰ ਪੜ੍ਹੋ :

kangana-ranaut ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਕਾਫੀ ਵਿਵਾਦ ਹੋਇਆ ਸੀ । ਕੰਗਨਾ ਨੇ ਲਿਖਿਆ ਸੀ ਇਹ ਔਰਤਾਂ 100-100 ਰੁਪਏ ਲੈ ਕੇ ਧਰਨੇ ਉਤੇ ਆਉਂਦੀਆਂ ਹਨ। ਇਸ ਘਟਨਾ ਤੋਂ ਬਾਅਦ ਮਹਿੰਦਰ ਕੌਰ ਨੂੰ ਸਨਮਾਨਤ ਵੀ ਕੀਤਾ ਗਿਆ ਹੈ। Kangana Ranaut ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਮਹਿੰਦਰ ਕੌਰ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਜਿਸ ਦੀ ਜਾਣਕਾਰੀ ਵਕੀਲ ਰਘਬੀਰ ਸਿੰਘ ਵਹਿਣੀਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਸੀਂ ਹੁਣ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਦਿੱਤੀ ਹੈ। ਇਸ ਵਿਚ ਧਾਰਾ 500 ਅਤੇ 499 ਦੇ ਚੱਲਦੇ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ।

0 Comments
0

You may also like