Advertisment

ਆਪਣੇ ਵਿਆਹ ਵਿੱਚ ਪਤੀ ਨਾਲ ਖੂਬ ਨੱਚੀ ਅਦਾਕਾਰਾ ਮੋਨਾ ਸਿੰਘ, ਵੀਡੀਓ ਵਾਇਰਲ

author-image
By Rupinder Kaler
New Update
ਆਪਣੇ ਵਿਆਹ ਵਿੱਚ ਪਤੀ ਨਾਲ ਖੂਬ ਨੱਚੀ ਅਦਾਕਾਰਾ ਮੋਨਾ ਸਿੰਘ, ਵੀਡੀਓ ਵਾਇਰਲ
Advertisment
ਟੀਵੀ ਅਦਾਕਾਰਾ ਮੋਨਾ ਸਿੰਘ 27 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ । ਉਹਨਾਂ ਨੇ ਦੱਖਣੀ ਭਾਰਤ ਦੇ ਬੈਂਕਰ ਸ਼ਿਆਮ ਨਾਲ ਸੱਤ ਫੇਰੇ ਲਏ ਹਨ। ਮੋਨਾ ਸਿੰਘ ਤੇ ਸ਼ਿਆਮ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਸਨ । ਇਹ ਵਿਆਹ ਕਰੀਬੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਇਆ । ਮੋਨਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਗਈਆਂ ਹਨ ਤੇ ਇੰਟਰਨੈੱਟ ਤੇ ਖੂਬ ਵਾਇਰਲ ਵੀ ਹੋ ਰਹੀਆਂ ਹਨ । publive-image ਮੋਨਾ ਸਿੰਘ ਨੇ ਆਪਣੇ ਵਿਆਹ ਵਿੱਚ ਸੁਰਖ ਲਾਲ ਰੰਗ ਦਾ ਲਹਿੰਗਾ ਪਾਇਆ ਸੀ ਤੇ ਉਹ ਬਹੁਤ ਹੀ ਖੂਬਸੁਰਤ ਲੱਗ ਰਹੀ ਸੀ । ਮੋਨਾ ਨੇ ਹੱਥਾਂ ਵਿੱਚ ਕਲੀਰੇ ਪਾਏ ਹੋਏ ਸਨ ਤੇ ਗਹਿਣੇ ਉਸ ਦੀ ਖੂਬਸੁਰਤੀ ਵਿੱਚ ਹੋਰ ਵਾਧਾ ਕਰ ਰਹੇ ਸਨ । ਜਦੋਂ ਕਿ ਮੋਨਾ ਦਾ ਲਾੜਾ ਪੀਲੇ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਇਆ । https://www.instagram.com/p/B6lal6-lZ2X/ ਇਸ ਵਿਆਹ ਵਿੱਚ ਮੋਨਾ ਸਿੰਘ ਦਾ ਦੋਸਤ ਗੌਰਵ ਵੀ ਮੌਜੂਦ ਸੀ, ਗੌਰਵ ਨੇ ਮੋਨਾ ਸਿੰਘ ਦੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਮੋਨਾ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ । https://www.instagram.com/p/B6h7BzNlQqU/ ਇਸ ਤੋਂ ਪਹਿਲਾਂ ਮੋਨਾ ਸਿੰਘ ਦੀ ਮਹਿੰਦੀ ਤੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । ਵਿਆਹ ਤੋਂ ਪਹਿਲਾਂ ਮੋਨਾ ਸਿੰਘ ਆਪਣੀ ਬੈਚਲਰ ਪਾਰਟੀ ਵੀ ਇਨਜੁਆਏ ਕਰਦੀ ਨਜ਼ਰ ਆਈ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment