ਆਪਣੇ ਵਿਆਹ ਵਿੱਚ ਪਤੀ ਨਾਲ ਖੂਬ ਨੱਚੀ ਅਦਾਕਾਰਾ ਮੋਨਾ ਸਿੰਘ, ਵੀਡੀਓ ਵਾਇਰਲ

Written by  Rupinder Kaler   |  December 28th 2019 11:14 AM  |  Updated: December 28th 2019 11:14 AM

ਆਪਣੇ ਵਿਆਹ ਵਿੱਚ ਪਤੀ ਨਾਲ ਖੂਬ ਨੱਚੀ ਅਦਾਕਾਰਾ ਮੋਨਾ ਸਿੰਘ, ਵੀਡੀਓ ਵਾਇਰਲ

ਟੀਵੀ ਅਦਾਕਾਰਾ ਮੋਨਾ ਸਿੰਘ 27 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ । ਉਹਨਾਂ ਨੇ ਦੱਖਣੀ ਭਾਰਤ ਦੇ ਬੈਂਕਰ ਸ਼ਿਆਮ ਨਾਲ ਸੱਤ ਫੇਰੇ ਲਏ ਹਨ। ਮੋਨਾ ਸਿੰਘ ਤੇ ਸ਼ਿਆਮ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਸਨ । ਇਹ ਵਿਆਹ ਕਰੀਬੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਇਆ । ਮੋਨਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਗਈਆਂ ਹਨ ਤੇ ਇੰਟਰਨੈੱਟ ਤੇ ਖੂਬ ਵਾਇਰਲ ਵੀ ਹੋ ਰਹੀਆਂ ਹਨ ।

ਮੋਨਾ ਸਿੰਘ ਨੇ ਆਪਣੇ ਵਿਆਹ ਵਿੱਚ ਸੁਰਖ ਲਾਲ ਰੰਗ ਦਾ ਲਹਿੰਗਾ ਪਾਇਆ ਸੀ ਤੇ ਉਹ ਬਹੁਤ ਹੀ ਖੂਬਸੁਰਤ ਲੱਗ ਰਹੀ ਸੀ । ਮੋਨਾ ਨੇ ਹੱਥਾਂ ਵਿੱਚ ਕਲੀਰੇ ਪਾਏ ਹੋਏ ਸਨ ਤੇ ਗਹਿਣੇ ਉਸ ਦੀ ਖੂਬਸੁਰਤੀ ਵਿੱਚ ਹੋਰ ਵਾਧਾ ਕਰ ਰਹੇ ਸਨ । ਜਦੋਂ ਕਿ ਮੋਨਾ ਦਾ ਲਾੜਾ ਪੀਲੇ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਇਆ ।

https://www.instagram.com/p/B6lal6-lZ2X/

ਇਸ ਵਿਆਹ ਵਿੱਚ ਮੋਨਾ ਸਿੰਘ ਦਾ ਦੋਸਤ ਗੌਰਵ ਵੀ ਮੌਜੂਦ ਸੀ, ਗੌਰਵ ਨੇ ਮੋਨਾ ਸਿੰਘ ਦੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਮੋਨਾ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ ।

https://www.instagram.com/p/B6h7BzNlQqU/

ਇਸ ਤੋਂ ਪਹਿਲਾਂ ਮੋਨਾ ਸਿੰਘ ਦੀ ਮਹਿੰਦੀ ਤੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । ਵਿਆਹ ਤੋਂ ਪਹਿਲਾਂ ਮੋਨਾ ਸਿੰਘ ਆਪਣੀ ਬੈਚਲਰ ਪਾਰਟੀ ਵੀ ਇਨਜੁਆਏ ਕਰਦੀ ਨਜ਼ਰ ਆਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network