ਆਪਣੀ ਅਦਾਕਾਰੀ ਕਰਕੇ ਹਰ ਹੀਰੋ ਲਈ ਖਤਰਾ ਬਣ ਗਿਆ ਸੀ ਇਹ ਸਖਸ਼, ਮਿਲੀ ਸੀ ਅਜਿਹੀ ਮੌਤ ਹਿੱਲ ਗਈ ਸੀ ਦੁਨੀਆਂ 

Written by  Rupinder Kaler   |  June 10th 2019 05:11 PM  |  Updated: June 10th 2019 05:11 PM

ਆਪਣੀ ਅਦਾਕਾਰੀ ਕਰਕੇ ਹਰ ਹੀਰੋ ਲਈ ਖਤਰਾ ਬਣ ਗਿਆ ਸੀ ਇਹ ਸਖਸ਼, ਮਿਲੀ ਸੀ ਅਜਿਹੀ ਮੌਤ ਹਿੱਲ ਗਈ ਸੀ ਦੁਨੀਆਂ 

ਫ਼ਿਲਮ ਇੰਡਸਟਰੀ ਵਿੱਚ ਹਰ ਸਿਤਾਰੇ ਦੇ ਦਿਨ ਆਉਂਦੇ ਹਨ । ਕਦੇ ਕਿਸੇ ਅਦਾਕਾਰ ਕੋਲ ਫ਼ਿਲਮਾਂ ਦੀ ਲਾਈਨ ਹੁੰਦੀ ਹੈ ਤੇ ਕਦੇ ਉਹੀ ਅਦਾਕਾਰ ਬੇਰੁਜ਼ਗਾਰ ਹੋ ਜਾਂਦਾ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਪਾਕਿਸਤਾਨ ਦੇ ਉਸ ਅਦਾਕਾਰ ਦੀ ਕਹਾਣੀ ਦੱਸਦੇ ਹਾਂ ਜਿਹੜਾ ਇੱਕ ਸਮੇਂ ਲਈ ਅਦਾਕਾਰਾਂ ਲਈ ਖਤਰਾ ਬਣ ਗਿਆ ਸੀ ਪਰ ਜਦੋਂ ਉਸ ਦਾ ਅੰਤ ਹੋਇਆ ਤਾਂ ਉਹ ਬਹੁਤ ਹੀ ਭਿਆਨਕ ਸੀ । ਉਸ ਦੀ ਹਾਲਤ ਦੇਖਕੇ ਹਰ ਕੋਈ ਹੈਰਾਨ ਹੋ ਗਿਆ ਸੀ । ਪਾਕਿਸਤਾਨੀ ਫ਼ਿਲਮ ਇੰਡਸਟਰੀ ਵਿੱਚ ਵਹੀਦ ਮੁਰਾਦ ਉਦ ਅਦਾਕਾਰ ਸਨ ਜਿੰਨ੍ਹਾਂ ਇਸ ਇੰਡਸਟਰੀ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਸੀ ਤੇ ਉਹ ਖੁਦ ਸਾਊਥ ਏਸ਼ੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਖਸ਼ ਬਣ ਗਏ ਸਨ ।

waheed murad waheed murad

ਵਹੀਦ ਮੁਰਾਦ ਉਹ ਅਦਾਕਾਰ ਸਨ ਜਿਸ ਵਿੱਚ ਹਰ ਗੁਣ ਸੀ । ਉਹਨਾਂ ਵਿੱਚ ਵੱਖਰੀ ਅਦਾ ਦੇ ਨਾਲ ਨਾਲ ਹਰ ਉਹ ਖੂਬੀ ਸੀ ਜਿਹੜੀ ਉਹਨਾਂ ਨੂੰ ਖ਼ਾਸ ਬਣਾਉਂਦੀ ਸੀ । ਅਦਾਕਾਰ ਤੋਂ ਬਿਨ੍ਹਾਂ ਉਹ ਵਧੀਆ ਰਾਈਟਰ ਤੇ ਪ੍ਰੋਡਿਊਸਰ ਵੀ ਸਨ । ਵਹੀਦ ਮੁਰਾਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰੋਡਿਊਸਰ ਦੇ ਤੌਰ ਤੇ ਕੀਤੀ ਸੀ ਪਰ ਬਾਅਦ ਵਿੱਚ ਲੋਕਾਂ ਦੇ ਕਹਿਣ ਤੇ ਉਹਨਾਂ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ । ਵਹੀਦ ਮੁਰਾਦ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ਅਰਮਾਨ ਨਾਨ 1966 ਵਿੱਚ ਕੀਤੀ ਸੀ ।

waheed murad waheed murad

ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਇਸ ਫ਼ਿਲਮ ਨੇ ਸਭ ਦੇ ਰਿਕਾਰਡ ਤੋੜ ਦਿੱਤੇ ਸਨ ।ਵਹੀਦ ਮੁਰਾਦ ਦੇ ਲੋਕ ਏਨੇਂ ਦੀਵਾਨੇ ਹੋਏ ਕਿ ਉਹਨਾਂ ਦੀ ਪਹਿਲੀ ਫ਼ਿਲਮ 75ਹਫਤੇ ਸਿਨੇਮਾਂ ਘਰਾਂ ਵਿੱਚ ਲੱਗੀ ਰਹੀ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ । ਦੋ ਦਹਾਕਿਆਂ ਵਿੱਚ ਵਹੀਦ ਮੁਰਾਦ ਇਸ ਤਰ੍ਹਾਂ ਦੇ ਸਟਾਰ ਬਣ ਗਏ ਸਨ ਕਿ ਜਿਸ ਦੀ ਹਰ ਫ਼ਿਲਮ ਸਿਲਵਰ, ਗੋਲਡਨ ਤੇ ਡਾਇਮੰਡ ਜੁਬਲੀ ਮਨਾ ਰਹੀ ਸੀ ।

https://www.youtube.com/watch?v=PUiO9O5ayiM

ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਉਹ ਅਸਮਾਨ ਤੋਂ ਹੇਠਾਂ ਡਿੱਗ ਗਏ ਸਨ । ਹੀਰੋਇਨਾਂ ਦੇ ਪਤੀਆਂ ਨੇ ਉਹਨਾਂ ਨੂੰ ਵਹੀਦ ਮੁਰਾਦ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ, ਜਿਸ ਕਰਕੇ ਉਹਨਾਂ ਨੂੰ ਫ਼ਿਲਮਾਂ ਵਿੱਚ ਕੰੰਮ ਮਿਲਣਾ ਬੰਦ ਹੋ ਗਿਆ ਸੀ । ਕੰਮ ਨਾ ਮਿਲਣ ਕਰਕੇ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਸਨ ਜਿਸ ਕਰਕੇ ਉਹ ਸ਼ਰਾਬ ਪੀਣ ਲੱਗ ਗਏ ਸਨ । ਸ਼ਰਾਬ ਪੀਣ ਕਰਕੇ ਉਹਨਾਂ ਨੂੰ ਅਲਸਰ ਹੋ ਗਿਆ ਸੀ । ਉਹਨਾਂ ਦੀ ਜਾਨ ਬਚਾਉਣ ਲਈ ਅਪਰੇਸ਼ਨ ਕੀਤਾ ਗਿਆ ਜਿਸ ਕਰਕੇ ਉਹ ਬਹੁਤ ਕਮਜ਼ੋਰ ਹੋ ਗਏ ਸਨ ।

waheed murad waheed murad

1983 ਵਿੱਚ ਵਹੀਦ ਮੁਰਾਦ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ । ਉਹਨਾਂ ਦੇ ਚਿਹਰੇ ਤੇ ਕਾਫੀ ਗੰਭੀਰ ਜ਼ਖਮ ਸਨ । ਉਹਨਾਂ ਦਾ ਚਿਹਰਾ ਕਾਫੀ ਖਰਾਬ ਹੋ ਗਿਆ ਸੀ ।ਵਹੀਦ ਮੁਰਾਦ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਿੱਸੇ ਹਨ ਕੋਈ ਕਹਿੰਦਾ ਹੈ ਕਿ ਉਹਨਾਂ ਦਾ ਕਤਲ ਹੋਇਆ ਸੀ ਤੇ ਕੋਈ ਕਹਿੰਦਾ ਹੈ ਕਿ ਉਹਨਾਂ ਦੀ ਮੌਤ ਕੁਦਰਤੀ ਸੀ । ਕੋਈ ਕਹਿੰਦਾ ਹੈ ਕਿ ਉਹਨਾਂ ਨੇ ਖੁਦਕੁਸ਼ੀ ਕੀਤੀ ਸੀ ਕਿਉਂਕਿ ਉਹਨਾਂ ਦੀ ਲਾਸ਼ ਇੱਕ ਬੰਦ ਕਮਰੇ ਵਿੱਚੋਂ ਪਾਈ ਗਈ ਸੀ । ਦਰਵਾਜ਼ਾ ਤੋੜਿਆ ਗਿਆ ਤਾਂ ਮਰਨ ਸਮੇਂ ਉਹਨਾਂ ਦੇ ਮੂੰਹ ਵਿੱਚ ਪਾਨ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network