Advertisment

ਮਨੀ ਔਜਲਾ- ‘ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ, ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ’

author-image
By Lajwinder kaur
New Update
ਮਨੀ ਔਜਲਾ- ‘ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ, ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ’
Advertisment
ਪੰਜਾਬੀ ਗਾਇਕ ਮਨੀ ਔਜਲਾ ਜੋ ਕਿ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ। ਉਨ੍ਹਾਂ ਵੱਲੋਂ ਗਾਏ ਗੀਤ ਹੀ ਉਨ੍ਹਾਂ ਦੀ ਅਸਲ ਪਹਿਚਾਣ ਹਨ। ਮਨੀ ਔਜਲਾ ਨੂੰ ਇਹ ਪ੍ਰਸਿੱਧੀ ਇਸ ਤਰ੍ਹਾਂ ਹੀ ਨਹੀਂ ਮਿਲੀ ਇਸ ਨੂੰ ਹਾਸਿਲ ਕਰਨ ਲਈ ਮਨੀ ਨੇ ਸਖ਼ਤ ਮਿਹਨਤ ਕੀਤੀ ਹੈ। ਉਹ ਸਰਬਜੀਤ ਚੀਮਾ, ਗੁਰਕਿਰਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਸਮੇਤ ਹੋਰ ਕਈ ਗਾਇਕਾਂ ਨਾਲ ਕੋ-ਸਿੰਗਰ ਵਜੋਂ ਪਰਫਾਰਮੈਂਸ ਦੇ ਚੁੱਕੇ ਹਨ।
Advertisment
ਗਾਇਕ ਮਨੀ ਔਜਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਾਕਿਫ਼ ਤਾਂ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ। ਪਰ ਜ਼ਿੱਦ ਤਾਂ ਆਪਣੇ ਅੰਦਾਜ਼ ਵਿੱਚ ਹੀ ਜੀਣ ਦੀ ਹੈ।’
ਹੋਰ ਵੇਖੋ:ਢਿੱਡ ਭਰਨ ਲਈ ਇਹ ਛੋਟਾ ਬੱਚਾ ਵਜਾਉਂਦਾ ਹੈ ਢੋਲਕੀ, ਪਰ ਬੱਚੇ ਦਾ ਇਹ ਹੁਨਰ ਪਾਉਂਦਾ ਹੈ ਵੱਡਿਆਂ ਨੂੰ ਮਾਤ, ਦੇਖੋ ਵਾਇਰਲ ਵੀਡੀਓ ਉਨ੍ਹਾਂ ਦੀ ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ। ਉਹ ਲੰਮੇ ਸਮੇਂ ਦੇ ਅੰਤਰਾਲ ਤੋਂ ਬਾਅਦ ਹੀ ਕੋਈ ਗੀਤ ਲੈ ਕੇ ਆਉਂਦੇ ਹਨ। ਉਨ੍ਹਾਂ ਵੱਲੋਂ ਪੋਸਟ ਕੀਤੀ ਸਤਰਾਂ ਤੋਂ ਸਾਬਿਤ ਹੋ ਜਾਂਦਾ ਹੈ ਕਿ ਉਹ ਆਪਣੇ ਹੀ ਅੰਦਾਜ਼ ‘ਚ ਰਹਿਣਾ ਪਸੰਦ ਕਰਦੇ ਨੇ। publive-image ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ‘ਗੋਰੀ ਲੰਡਨ ਤੋਂ ਆਈ ਲੱਗਦੀ’ ਤੇ ‘ਦਸੰਬਰ’, ‘ਸਿਫਤਾਂ’, ‘ਮੋਰਨੀ’, ‘ਲੈਕਚਰ 2’, ‘ਲਲਕਾਰੇ’,  ‘ਰੋਕਾ’ ਸਮੇਤ ਕਈ ਹੋਰ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ ਤੇ ਇਹਨਾਂ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਿਆਰ ਮਿਲ ਚੁੱਕਿਆ ਹੈ। ਮਨੀ ਔਜਲਾ ਨੇ ਗਾਇਕੀ ਦੇ ਨਾਲ ਬਤੌਰ ਸੰਗੀਤਕਾਰ ਵੀ ਖੂਬ ਨਾਂਅ ਚਮਕਾਇਆ ਹੋਇਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment