
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਮਨੀ ਔਜਲਾ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਕੀਤਾ ਹੋਇਆ ਹੈ। ਉਹ ਵਧੀਆ ਗਾਇਕ ਹੋਣ ਦੇ ਨਾਲ ਵਧੀਆ ਦਿਲ ਦੇ ਇਨਸਾਨ ਵੀ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਕੱਬਡੀ ਦੇ ਪ੍ਰਸਿੱਧ ਖਿਡਾਰੀ ਨਰਿੰਦਰ ਰਾਮ (ਬਿੱਟੂ ਦੁਗਾਲ) ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਬਿੱਟੂ ਦੁਗਾਲ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਬਿਰਥੀ ਕਦੇ ਨਾ ਹੋਵਈ ,ਜਨੁ ਕੀ ਅਰਦਾਸ
ਹੁਣ ਤੱਕ ਸਾਰੇ ਕਬੱਡੀ ਪ੍ਰੇਮੀਆਂ ਤੱਕ ਇਹ ਗੱਲ ਪਹੁੰਚ ਗਈ ਹੋਵੇਗੀ
ਕਬੱਡੀ ਦਾ ਧੁਰੰਧਰ ਜਾਫੀ ਨਰਿੰਦਰ ਰਾਮ (ਬਿੱਟੂ ਦੁਗਾਲ) ਅਚਾਨਕ ਦਿਮਾਗ ਦੀ ਨਾੜੀ ਬਲੌਕ ਹੋਣ ਕਰਕੇ ਫੋਰਟਿਸ ਹਸਪਤਾਲ ਵਿੱਚ ਭਰਤੀ ਹੈ
ਡਾਕਟਰਾਂ ਦੀ ਟੀਮ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਜੁਟੀ ਹੋਈ ਹੈ
ਅੱਜ ਬਿੱਟੂ ਨੂੰ ਸਾਡੀਆਂ ਸਭ ਦੀਆਂ ਦੁਆਵਾਂ ਦੀ ਬੇਹੱਦ ਜ਼ਰੂਰਤ ਹੈ
ਜਦੋਂ ਦਵਾਈ ਕੰਮ ਨਾਂ ਕਰੇ ਤਾਂ ਸੱਚੇ ਦਿਲੋਂ ਕੀਤੀ ਅਰਦਾਸ ਜ਼ਰੂਰ ਅਸਰ ਕਰਦੀ ਹੈ
ਵਾਹਿਗੁਰੂ ਮਿਹਰ ਕਰਨ ਵੀਰ ਤੇ ਬਿੱਟੂ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਰਤ ਆਵੇ’
ਇਸ ਪੋਸਟ ਤੋਂ ਬਾਅਦ ਪ੍ਰਸ਼ੰਸ਼ਕਾਂ ਵੱਲੋਂ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਨਰਿੰਦਰ ਰਾਮ ਉਰਫ਼ ਬਿੱਟੂ ਦੁਗਾਲ ਕਬੱਡੀ ‘ਚ ਵਧੀਆ ਜਾਫੀ ਦੇ ਲਈ ਜਾਣੇ ਜਾਂਦੇ ਹਨ। ਬਿੱਟੂ ਦੁਗਾਲ ਨਾਮੀ ਕਬੱਡੀ ਖਿਡਾਰੀਆਂ ਚੋਂ ਇੱਕ ਨੇ। ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਜਿਸ ਨੂੰ ਹਰ ਪੰਜਾਬੀ ਬਹੁਤ ਹੀ ਉਤਸ਼ਾਹ ਨਾਲ ਦੇਖਦਾ ਹੈ।