Advertisment

Money Laundring case: ਜੈਕਲੀਨ ਤੋਂ ਬਾਅਦ ਦਿੱਲੀ ਪੁਲਿਸ ਸਾਹਮਣੇ ਪੇਸ਼ ਹੋਈ ਨੌਰਾ ਫ਼ਤੇਹੀ ਅਦਾਕਾਰਾ ਕੋਲੋਂ ਕਈ ਘੰਟਿਆਂ ਤੱਕ ਹੋਈ ਪੁੱਛਗਿੱਛ

author-image
By Pushp Raj
New Update
Money Laundring case: ਜੈਕਲੀਨ ਤੋਂ ਬਾਅਦ ਦਿੱਲੀ ਪੁਲਿਸ ਸਾਹਮਣੇ ਪੇਸ਼ ਹੋਈ ਨੌਰਾ ਫ਼ਤੇਹੀ ਅਦਾਕਾਰਾ ਕੋਲੋਂ ਕਈ ਘੰਟਿਆਂ ਤੱਕ ਹੋਈ ਪੁੱਛਗਿੱਛ
Advertisment
Money Laundring case: ਠੱਗ ਸੁਕੇਸ਼ ਚੰਦਰਸ਼ੇਖਰ ਵੱਲੋਂ ਕੀਤੇ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਆਏ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੋ ਰਹੇ ਹਨ। ਜੈਕਲੀਨ ਫਰਨਾਂਡੀਜ਼ ਤੋਂ ਬਾਅਦ ਅੱਜ ਨੌਰਾ ਫ਼ਤੇਹੀ ਦਿੱਲੀ ਪੁਲਿਸ ਦੇ ਅੱਗੇ ਪੇਸ਼ ਹੋਈ। ਇਸ ਦੌਰਾਨ ਨੌਰਾ ਕੋਲੋਂ ਕਈ ਘੰਟਿਆਂ ਤੱਕ ਪੁੱਛਗਿੱਛ ਚੱਲੀ। ਇਸ ਦੌਰਾਨ ਕੇਸ ਨਾਲ ਜੁੜੇ ਕਈ ਅਹਿਮ ਖੁਲਾਸੇ ਹੋਏ ਹਨ।
Advertisment
publive-image Image Source: Twitter Ani ਦੱਸ ਦਈਏ ਕਿ ਜੈਕਲੀਨ ਤੋਂ ਬਾਅਦ ਹੁਣ ਨੌਰਾ ਫ਼ਤੇਹੀ ਨੂੰ ਵੀ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW ) ਨੇ ਸੰਮਨ ਭੇਜ ਕੇ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਇਸ ਦੇ ਚੱਲਦੇ ਅੱਜ ਨੌਰਾ ਫ਼ਤੇਹੀ ਵੀ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਈਓਡਬਲਯੂ ਦੇ ਦਫ਼ਤਰ ਵਿੱਚ ਪੇਸ਼ ਹੋਈ। ਠੱਗ ਸੁਕੇਸ਼ ਚੰਦਰਸ਼ੇਖਰ ਬਾਰੇ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਸ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਚੰਦਰਸ਼ੇਖਰ ਨੇ ਬੀ-ਟਾਊਨ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਹੀ ਨਹੀਂ ਸਗੋਂ ਛੋਟੀਆਂ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਮਹਿੰਗੇ ਤੋਹਫੇ ਦਿੱਤੇ ਸਨ। publive-image Image Source: Twitter ਇਸ ਮਾਮਲੇ ਦੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਜੈਕਲੀਨ ਫਰਨਾਂਡੀਜ਼ ਅਤੇ ਨੌਰਾ ਫ਼ਤੇਹੀ ਨੂੰ ਠੱਗ ਸੁਕਸ਼ੇਚੰਦਰ ਨਾਲ ਮਿਲਵਾਉਣ ਵਾਲੀ ਪਿੰਕੀ ਇਰਾਨੀ ਨੂੰ ਵੀ ਪੁੱਛਗਿੱਛ ਲਈ EOW ਦਫ਼ਤਰ ਬੁਲਾਇਆ ਗਿਆ ਸੀ। ਨੌਰਾ ਦੇ ਨਾਲ-ਨਾਲ ਪਿੰਕੀ ਵੀ EOW ਦੇ ਦਫ਼ਤਰ ਪਹੁੰਚੀ। ਦੱਸਣਯੋਗ ਹੈ ਕਿ ਜੈਕਲੀਨ ਫਰਨਾਂਡੀਜ਼ ਤੋਂ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਰੰਗਦਾਰੀ ਮਾਮਲੇ ਵਿੱਚ ਬੁੱਧਵਾਰ ਨੂੰ ਅੱਠ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਸੀ। ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਮੀਡੀਆ ਨੂੰ ਦੱਸਿਆ ਕਿ ਪੁੱਛ-ਗਿੱਛ ਦੌਰਾਨ 'ਹਾਊਸਫੁੱਲ 3' ਦੀ ਅਦਾਕਾਰਾ ਨੇ ਚੰਦਰਸ਼ੇਖਰ ਨਾਲ ਛੇ ਮਹੀਨਿਆਂ ਤੋਂ ਰਿਲੇਸ਼ਨਸ਼ਿਪ 'ਚ ਰਹਿਣ ਦੀ ਗੱਲ ਵੀ ਕਬੂਲ ਕੀਤੀ, ਪਰ ਇਹ ਦਾਅਵਾ ਕੀਤਾ ਕਿ ਉਸ ਨੂੰ ਸੁਕੇਸ਼ਚੰਦਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਨਹੀਂ ਸੀ। publive-image Image Source: Twitter Ani
Advertisment
ਹੋਰ ਪੜ੍ਹੋ: Koffee With Karan 7: ਸਭ ਦੇ ਰਾਜ਼ ਪੁੱਛਣ ਵਾਲੇ ਕਰਨ ਜੌਹਰ ਦਾ ਖੁੱਲ੍ਹਿਆ ਵੱਡਾ ਰਾਜ਼, ਜਾਣੋ ਰਿਲੇਸ਼ਨਸ਼ਿਪ ਨੂੰ ਲੈ ਕੇ ਕੀ ਬੋਲੇ ਕਰਨ ਹੁਣ ਜੈਕਲੀਨ, ਨੌਰਾ ਅਤੇ ਪਿੰਕੀ ਇਰਾਨੀ ਨੂੰ ਵੀਰਵਾਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ। ਜੈਕਲੀਨ ਫਰਨਾਂਡੀਜ਼ ਤੀਜਾ ਸੰਮਨ ਜਾਰੀ ਹੋਣ ਤੋਂ ਬਾਅਦ ਜਾਂਚ ਵਿੱਚ ਸ਼ਾਮਿਲ ਹੋਈ। ਇਸ ਮਾਮਲੇ ਬਾਰੇ ਦੱਸਦੇ ਹੋਏ , ਵਿਸ਼ੇਸ਼ ਪੁਲਿਸ ਕਮਿਸ਼ਨਰ (ਰਵਿੰਦਰ ਯਾਦਵ ਨੇ ਕਿਹਾ ਕਿ ਅਭਿਨੇਤਰੀ ਤੋਂ ਚੰਦਰਸ਼ੇਖਰ ਅਤੇ ਉਸ ਤੋਂ ਮਿਲੇ ਤੋਹਫ਼ਿਆਂ ਸਣੇ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਸ ਦੀ ਕਥਿਤ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਗਈ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment