Advertisment

ਇਸ ਤਰ੍ਹਾਂ ਪਾਲੀਵੁੱਡ ਵਿੱਚ ਹੋਈ ਸੀ ਮਾਡਲ ਮੋਨਿਕਾ ਗਿੱਲ ਦੀ ਐਂਟਰੀ  

author-image
By Rupinder Kaler
New Update
ਇਸ ਤਰ੍ਹਾਂ ਪਾਲੀਵੁੱਡ ਵਿੱਚ ਹੋਈ ਸੀ ਮਾਡਲ ਮੋਨਿਕਾ ਗਿੱਲ ਦੀ ਐਂਟਰੀ  
Advertisment
ਮਾਡਲ ਤੇ ਅਦਾਕਾਰਾ ਮੋਨਿਕਾ ਗਿੱਲ ਨੇ ਪਾਲੀਵੁੱਡ ਵਿੱਚ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਦੇ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ।ਮੋਨਿਕਾ ਗਿੱਲ ਨੇ ਸੁੰਦਰਤਾ ਦੇ ਕਈ ਮੁਕਾਬਲੇ ਜਿੱਤ ਕੇ ਆਪਣੇ ਨਾਂਅ ਕੀਤੇ ਹਨ ।ਮੋਨਿਕਾ ਨੇ 21 ਜੂਨ 2014 ਨੂੰ ਮਿਸ ਇੰਡੀਆ ਵਰਲਡਵਾਈਡ 2014 ਜਿੱਤਿਆ ਸੀ। 24 ਜੂਨ 1991 ਵਿੱਚ ਜਨਮੀ ਮੋਨਿਕਾ ਨੇ ਸਾਲ 2015  ਵਿੱਚ ਐਮ.ਟੀ.ਵੀ. ਦੇ ਪ੍ਰੋਗਰਾਮ ਇੰਡੀਆਜ਼ ਨੈਕਸਟ ਟਾਪ ਮਾਡਲ ਵਿੱਚ ਹਿੱਸਾ ਲਿਆ ਸੀ । https://www.instagram.com/p/BzAJuKJlop0/ ਇਸ ਤੋਂ ਬਾਅਦ ਉਹਨਾਂ ਨੇ 2016 ਵਿੱਚ ਆਈ ਫ਼ਿਲਮ ਅੰਬਰਸਰੀਆ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਦਿਲਜੀਤ ਦੋਸਾਂਝ ਨਜ਼ਰ ਆਏ ਸਨ ।
Advertisment
https://www.instagram.com/p/ByEakMdFvN1/ ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ 'ਯਾਰਾ ਵੇ', ਕਪਤਾਨ, ਸਰਦਾਰ ਜੀ 2, ਫਿਰੰਗੀ, ਸੱਤ ਸ਼੍ਰੀ ਅਕਾਲ ਵਰਗੀਆ ਫ਼ਿਲਮਾਂ 'ਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਮੋਨਿਕਾ ਗਿੱਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ । https://www.instagram.com/p/BzADb2glwML/ ਖ਼ਬਰਾਂ ਦੀ ਮੰਨੀਏ ਤਾਂ ਮੋਨਿਕਾ ਗਿੱਲ ਛੇਤੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਮੰਗਣੀ ਕਰਵਾਈ ਹੈ ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਵੀ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਮੰਗੇਤਰ ਗੁਰਸ਼ਾਨ ਸਹੋਤਾ ਨਜ਼ਰ ਆ ਰਹੇ ਹਨ । https://www.instagram.com/p/BzADg8PlWVu/
Advertisment

Stay updated with the latest news headlines.

Follow us:
Advertisment
Advertisment
Latest Stories
Advertisment