ਅਦਾਕਾਰਾ ਮੋਨਿਕਾ ਗਿੱਲ ਨੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਭੰਗੜਾ ਪਾ ਕੇ ਕਰਵਾਈ ਅੱਤ

Written by  Shaminder   |  October 19th 2019 11:13 AM  |  Updated: October 19th 2019 11:13 AM

ਅਦਾਕਾਰਾ ਮੋਨਿਕਾ ਗਿੱਲ ਨੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਭੰਗੜਾ ਪਾ ਕੇ ਕਰਵਾਈ ਅੱਤ

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਮੰਗੇਤਰ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਗੁਰਸ਼ਾਨ ਸਹੋਤਾ ਅਤੇ ਮੋਨਿਕਾ ਗਿੱਲ ਦਿਲਜੀਤ ਦੋਸਾਂਝ ਦੇ ਗਾਏ ਗੀਤ 'ਗੁਲਾਬੀ ਪੱਗ' ਗੀਤ ਤੇ ਭੰਗੜਾ ਪਾ ਰਹੇ ਨੇ । ਦੋਨਾਂ ਦਾ ਜੋਸ਼ ਅਤੇ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।

https://www.instagram.com/p/B3xsOA5l0im/

canada australia canada australia

ਦੱਸ ਦਈਏ ਕਿ ਗੁਰਸ਼ਾਨ ਸਹੋਤਾ ਨਾਲ ਮੋਨਿਕਾ ਗਿੱਲ ਦੀ ਮੰਗਣੀ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ ਅਤੇ ਦੋਨਾਂ ਦੀਆਂ ਤਸਵੀਰਾਂ ਅਕਸਰ ਅਦਾਕਾਰਾ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੀ ਰਹਿੰਦੀ ਹੈ ।

https://www.instagram.com/p/B27kVApFOzn/

ਮੋਨਿਕਾ ਗਿੱਲ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਗੀਤਾਂ 'ਚ ਮਾਡਲਿੰਗ ਦੇ ਨਾਲ-ਨਾਲ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਪਿੱਛੇ ਜਿਹੇ ਗਗਨ ਕੋਕਰੀ ਦੇ ਨਾਲ ਉਨ੍ਹਾਂ ਦੀ ਫ਼ਿਲਮ ਯਾਰਾ ਵੇ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network