ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਆਪਣੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਮੈਕਸੀਕੋ ਵਿੱਚ ਮਨਾ ਰਹੀ ਹੈ ਛੁੱਟੀਆਂ !

Written by  Rupinder Kaler   |  July 16th 2019 11:47 AM  |  Updated: July 16th 2019 11:47 AM

ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਆਪਣੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਮੈਕਸੀਕੋ ਵਿੱਚ ਮਨਾ ਰਹੀ ਹੈ ਛੁੱਟੀਆਂ !

ਪਾਲੀਵੁੱਡ ਦੀ ਅਦਾਕਾਰਾ ਮੋਨਿਕਾ ਗਿੱਲ ਏਨੀਂ ਦਿਨੀਂ ਆਪਣੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਮੈਕਸੀਕੋ ਵਿੱਚ ਛੁੱਟੀਆਂ ਇਨਜੁਆਏ ਕਰ ਰਹੀ ਹੈ । ਇਸ ਜੋੜੀ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆ ਹਨ । ਇਹਨਾਂ ਤਸਵੀਰਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਜੋੜੀ ਆਪਣੀਆਂ ਛੁੱਟੀਆਂ ਦਾ ਖੂਬ ਮਜ਼ਾ ਲੈ ਰਹੀ ਹੈ ।

https://www.instagram.com/p/Bz2FmQ8lcZA/?utm_source=ig_embed

ਗੁਰਸ਼ਾਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਮੋਨਿਕਾ ਗਿੱਲ ਨੇ ਲਿਖਿਆ ਹੈ 'ਉਹ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਉਸ ਨੂੰ ਇਹਨਾਂ ਨੇਮਤਾ ਨਾਲ ਨਵਾਜਿਆ ਹੈ ਕਿ ਉਹ ਆਪਣੇ ਸੁਫ਼ਨੇ ਪੂਰੇ ਕਰ ਸਕਦੀ ਹੈ'

https://www.instagram.com/p/Bz4L6m5lpXw/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੋਨਿਕਾ ਨੇ ਆਪਣੀ ਮੰਗਣੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਇਹ ਜੋੜੀ ਡਾਂਸ ਕਰਦੀ ਹੋਈ ਨਜ਼ਰ ਆਈ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੋਨਿਕਾ ਗਿੱਲ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਵੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਹੈ ।

https://www.instagram.com/p/Bz0Stnpltos/

ਇਸੇ ਲਈ ਉਹ ਅਕਸਰ ਆਪਣੀਆਂ ਨਿੱਜੀ ਤਸਵੀਰਾਂ ਆਪਣੇ ਸੋਸ਼ਲ ਅਕਾਉਂਟ ਤੇ ਸ਼ੇਅਰ ਕਰਦੀ ਹੈ ।ਅਸੀਂ ਆਸ ਕਰਦੇ ਹਾਂ ਕਿ ਮੋਨਿਕਾ ਗਿੱਲ ਤੇ ਗੁਰਸ਼ਾਨ ਦੀ ਜੋੜੀ ਆਪਣੇ ਵਿਆਹ ਦੀ ਖ਼ਬਰ ਛੇਤੀ ਦੇਵੇਗੀ ।

https://www.instagram.com/p/BzmND5qlDUq/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network