ਜਦੋਂ ਇਸ ਅਦਾਕਾਰਾ ਦੇ ਕਮਰੇ 'ਚ ਆ ਗਿਆ ਬਾਂਦਰ ਤਾਂ ਹੋਇਆ ਖੂਬ ਹੰਗਾਮਾ, ਵੀਡੀਓ ਵਾਇਰਲ 

Written by  Rupinder Kaler   |  June 08th 2019 04:54 PM  |  Updated: June 08th 2019 04:54 PM

ਜਦੋਂ ਇਸ ਅਦਾਕਾਰਾ ਦੇ ਕਮਰੇ 'ਚ ਆ ਗਿਆ ਬਾਂਦਰ ਤਾਂ ਹੋਇਆ ਖੂਬ ਹੰਗਾਮਾ, ਵੀਡੀਓ ਵਾਇਰਲ 

ਮਹਿਮਾਨ ਜਦੋਂ ਬਿਨ੍ਹਾਂ ਬੁਲਾਏ ਘਰ ਵਿੱਚ ਆਉਣ ਤਾਂ ਕਈ ਵਾਰ ਮਾਮਲਾ ਵਿਗੜ ਜਾਂਦਾ ਹੈ । ਇਸ ਤਰ੍ਹਾਂ ਦਾ ਕੁਝ ਹੋਇਆ ਹੈ ਅਦਾਕਾਰਾ ਸੋਂਦਰਿਆ ਸ਼ਰਮਾ ਦੇ ਨਾਲ, ਜਦੋਂ ਅਚਾਨਕ ਇੱਕ ਬਾਂਦਰ ਨੇ ਉਹਨਾਂ ਦੇ ਘਰ ਵਿੱਚ ਐਂਟਰੀ ਮਾਰ ਦਿੱਤੀ । ਬਾਂਦਰ ਨੂੰ ਆਉਂਦਾ ਵੇਖ ਅਦਾਕਾਰਾ ਪੂਰੀ ਤਰ੍ਹਾਂ ਘਬਰਾ ਗਈ ਤੇ ਉੱਚੀ ਉੱਚੀ ਚੀਕਾ ਮਾਰਨ ਲੱਗ ਗਈ । ਪਰ ਬਾਂਦਰ ਨੇ ਚੁੱਪ ਚਪੀਤੇ ਨਾਸਤਾ ਕੀਤਾ, ਉਸ ਤੋਂ ਬਾਅਦ ਥੋੜਾ ਹੰਗਾਮਾ ਕੀਤਾ ਤੇ ਬਾਅਦ ਵਿੱਚ ਥੱਕ ਕੇ ਨੀਂਦ ਪੂਰੀ ਕੀਤੀ ਤੇ ਉੱਥੋ ਚਲਾ ਗਿਆ ।

https://www.instagram.com/p/Bx4vWG6JlGh/

ਬਾਂਦਰ ਦੀ ਇਸ ਐਂਟਰੀ ਦੀ ਇੱਕ ਵੀਡੀਓ ਅਦਾਕਾਰਾ ਨੇ ਆਪਣੇ ਟਵਿੱਟਰ ਤੇ ਵੀ ਸ਼ੇਅਰ ਕੀਤੀ ਹੈ । ਇਸ ਅਦਾਕਾਰਾ ਦੇ ਕੰਮ  ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮਾਂ ਤੋਂ ਇਲਾਵਾ ਸ਼ਰਮਾ ਹੋਰ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ ।

https://twitter.com/soundarya_20/status/1136610170396585984

ਸੋਂਦਰਿਆ ਸ਼ਰਮਾ ਨੂੰ ਆਖਰੀ ਵਾਰ 2017 ਵਿੱਚ ਆਈ ਫ਼ਿਲਮ ਰਾਂਚੀ ਡਾਇਰੀਜ ਵਿੱਚ ਦੇਖਿਆ ਗਿਆ ਸੀ । ਇਸ ਫ਼ਿਲਮ ਵਿੱਚ ਅਨੁਪਮ ਖੇਰ ਤੇ ਜਿਮੀ ਸ਼ੇਰਗਿੱਲ ਵਰਗੇ ਵੱਡੇ ਕਲਾਕਾਰਾਂ ਨੇ ਕੰਮ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network