NIA ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖ਼ਾਨ ਅੱਜ ਕਰੇਗੀ ਖੁਲਾਸੇ

written by Lajwinder kaur | October 26, 2022 09:46am

Afsana Khan News: NIA ਨੇ ਉੱਤਰ ਭਾਰਤ 'ਚ ਅਪਰਾਧਿਕ ਗਿਰੋਹਾਂ ਨਾਲ ਜੁੜੇ ਦੋ ਮਾਮਲਿਆਂ ਦੀ ਜਾਂਚ ਆਪਣੇ ਹੱਥ ਵਿਚ ਲੈਣ ਮਗਰੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਸੂਤਰਾਂ ਨੇ ਪੁਸ਼ਟੀ ਕੀਤੀ ਕਿ ਅਫਸਾਨਾ ਖ਼ਾਨ ਨੇ ਨਵੀਂ ਦਿੱਲੀ ਵਿਚ ਐਨਆਈਏ ਦਫ਼ਤਰ ਵਿਚ ਆਪਣਾ ਬਿਆਨ ਦਰਜ ਕਰਵਾਇਆ ਹੈ।

ਹੋਰ ਪੜ੍ਹੋ : ਕਰੀਨਾ-ਸੈਫ ਪੁੱਤ ਤੈਮੂਰ ਨਾਲ ਦੇ ਰਹੇ ਸੀ ਪੋਜ਼ ਤਾਂ ਗੁੱਸੇ ‘ਚ ਆਏ ਨੰਨ੍ਹੇ ਜੇਹ ਨੇ ਕਰ ਦਿੱਤੀ ਅਜਿਹੀ ਹਰਕਤ, ਦੇਖੋ ਤਸਵੀਰ

Sidhu Moose Wala murder case: NIA summons Afsana Khan, questions her in gangster-terror nexus probe image source: instagram

NIA ਸੰਮਨ ਵਾਲੀ ਖਬਰਾਂ ਤੋਂ ਬਾਅਦ ਹੁਣ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਟੋਰੀ ਪਾਈ ਹੈ ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਉਹ ਅੱਜ ਯਾਨੀਕਿ 26 ਅਕਤੂਬਰ ਨੂੰ ਇੰਸਟਾਗ੍ਰਾਮ ਅਕਾਊਂਟ ਉੱਤੇ 2 ਵਜੇ ਲਾਈਵ ਆਵੇਗੀ। ਉਨ੍ਹਾਂ ਨੇ ਪੋਸਟ ਉੱਤੇ ਲਿਖਿਆ ਹੈ-  ‘ਕੁਝ ਖ਼ਾਸ ਗੱਲਾਂ' ਤੇ ਨਾਲ ਹੀ  #justiceforsidhumoosewala’ ਵਾਲਾ ਹੈਸ਼ਟੈਗ ਵੀ ਦਿੱਤਾ ਹੈ।

singer afsana khan nia image source: instagram

ਦੱਸ ਦਈਏ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਸੀ। ਉਹ ਹਰ ਸਾਲ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹਦੀ ਸੀ। ਦੱਸ ਦਈਏ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਵੀ ਕਈ ਗੀਤ ਗਾਏ ਸਨ, ਜਿਸ ‘ਚ ਧੱਕਾ ਗੀਤ ਕਾਫੀ ਜ਼ਿਆਦਾ ਮਸ਼ਹੂਰ ਹੋਇਆ ਸੀ।

ਗਾਇਕਾ ਅਫਸਾਨਾ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟਾਂ ਵੀ ਪਾਉਂਦੀ ਰਹਿੰਦੀ ਹੈ। ਪਿੱਛੇ ਜਿਹੇ ਗਾਇਕਾ ਅਫਸਾਨਾ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੇ ਹੋਏ ਕੈਂਡਲ ਮਾਰਚ ਵੀ ਕੱਢਿਆ ਸੀ।

image source: instagram

You may also like