Advertisment

ਯੂਟਿਊਬ 'ਤੇ ਇਹ ਗਾਣੇ ਵੇਖੇ ਗਏ ਸਭ ਤੋਂ ਵੱਧ, ਜਾਰੀ ਹੋਈ ਲਿਸਟ, ਦੇਖੋ ਵੀਡਿਓ 

author-image
By Rupinder Kaler
New Update
ਯੂਟਿਊਬ 'ਤੇ ਇਹ ਗਾਣੇ ਵੇਖੇ ਗਏ ਸਭ ਤੋਂ ਵੱਧ, ਜਾਰੀ ਹੋਈ ਲਿਸਟ, ਦੇਖੋ ਵੀਡਿਓ 
Advertisment
ਯੂਟਿਊਬ ਨੇ ਆਪਣੀ ਸਾਲਾਨਾ ਰਿਵਾਇੰਡ ਲਿਸਟ ਜਾਰੀ ਕੀਤੀ ਹੈ । ਇਸ ਲਿਸਟ ਵਿੱਚ ਜੋ ਖੁਲਾਸਾ ਹੋਇਆ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।ਯੂਟਿਊਬ ਵੱਲੋਂ ਜਾਰੀ ਇਸ ਲਿਸਟ ਵਿੱਚ ਵਿੱਚ ਗਲੋਬਲ ਤੇ ਭਾਰਤੀ ਵੀਡੀਓ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ 2018  ਵਿੱਚ ਕਿਹੜੀ ਵੀਡਿਓ ਸਭ ਤੋਂ ਵੱਧ ਦੇਖੀ ਗਈ ਹੈ ਤੇ ਕਿਹੜੀ ਵੀਡਿਓ ਟ੍ਰੈਂਡਿੰਗ ਵਿੱਚ ਰਹੀ ਹੈ ।ਭਾਰਤ  ਵਿੱਚ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਵੀਡਿਓ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਵਿੱਚ 'ਦਾਰੂ ਬਦਨਾਮ' ਗਾਣਾ ਆਉਂਦਾ ਹੈ। ਇਸ ਗੀਤ ਨੂੰ ਕਮਲ ਕਾਹਲੋਂ ਤੇ ਪਰਮ ਸਿੰਘ ਨੇ ਗਾਇਆ ਹੈ। ਇਸੇ ਤਰ੍ਹਾਂ ਐਮੀ ਵਿਰਕ ਦੀ ਫਿਲਮ ਲੌਂਗ ਲਾਚੀ ਦੇ ਟਾਈਟਲ ਸੌਂਗ ਲੌਂਗ ਲਾਚੀ' ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ।ਇਸ ਗੀਤ ਦੀ ਵੀਡਿਓ ਵਿੱਚ ਅਦਾਕਾਰਾ ਨੀਰੂ ਬਾਜਵਾ ਦੇ ਠੁਮਕਿਆਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ । ਗੁਰਨਾਮ ਭੁੱਲਰ ਦੇ ਗੀਤ 'ਡਾਇਮੰਡ' ਨੇ ਵੀ ਕਾਫੀ ਵਿਊਜ਼ ਹਾਸਲ ਕੀਤੇ ਹਨ। ਇਹ ਗਾਣਾ ਹਰ ਡੀਜੇ ਤੇ ਵੱਜਦਾ ਸੀ ਇਸ ਲਈ ਇਸ ਦੇ ਵੀਵਰਜ਼ ਦੀ ਗਿਣਤੀ ਅਸਮਾਨ ਨੂੰ ਛੂਹਦੀ ਹੈ । ਗੁਰੂ ਰੰਧਾਵਾ ਦਾ ਗੀਤ 'ਇਸ਼ਾਰੇ ਤੇਰੇ' ਵੀ ਇਸ ਲਿਸਟ ਵਿੱਚ ਸਭ ਤੋਂ ਅੱਗੇ ਹੈ ।  ਇਸ ਗੀਤ ਨੂੰ 260  ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਹੈ । ਇਸੇ ਤਰ੍ਹਾਂ ਨੇਹਾ ਕੱਕੜ ਦੇ ਗੀਤ 'ਓ ਹਮਸਫ਼ਰ' ਨੇ ਵੀ ਯੂਟਿਊਬ 'ਤੇ ਕਾਫੀ ਧਮਾਲ ਪਾਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment