ਪੰਜਾਬੀ ਦੀ ਪਹਿਲੀ ਸਾਈਂਸ ਫਿਕਸ਼ਨ ਫਿਲਮ - ਰੇਡੁਆ ਦਾ ਮੋਸ਼ਨ ਪੋਸਟਰ ਹੋਇਆ ਜਾਰੀ

Written by  Gourav Kochhar   |  February 21st 2018 10:12 AM  |  Updated: February 21st 2018 10:19 AM

ਪੰਜਾਬੀ ਦੀ ਪਹਿਲੀ ਸਾਈਂਸ ਫਿਕਸ਼ਨ ਫਿਲਮ - ਰੇਡੁਆ ਦਾ ਮੋਸ਼ਨ ਪੋਸਟਰ ਹੋਇਆ ਜਾਰੀ

ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਪਹਿਲੀ ਸਾਈਂਸ ਫਿਕਸ਼ਨ ਫਿਲਮ- ਰੇਡੁਆ ਦੀ ਟੀਮ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਫਿਲਮ ਦੇ ਰਿਲੀਜ਼ ਹੋਣ ਦੀ ਤਾਰੀਖ ਦੀ ਘੋਸ਼ਣਾ ਕੀਤੀ ਤੇ ਨਾਲ ਹੀ ਆਪਣੀ ਫਿਲਮ ਦੇ ਮੋਸ਼ਨ ਪੋਸਟਰ ਦਾ ਉਦਘਾਟਨ ਕੀਤਾ | ਸਮਾਰੋਹ ਦੇ ਦੌਰਾਨ ਫਿਲਮ ਚ ਪ੍ਰਮੁੱਖ ਕਿਰਦਾਰ ਨਿਭਾ ਰਹੇ ਕਲਾਕਾਰ , ਨਵ ਬਾਜਵਾ, ਬੀ.ਐੱਨ ਸ਼ਰਮਾ, ਸਤਿੰਦਰ ਸੱਤੀ ਮੌਜੂਦ ਹਨ | ਨਾਲ ਹੀ ਫਿਲਮ ਦੇ ਨਿਰਮਾਤਾ ਅਨੂਪ ਕੁਮਾਰ ਵੀ ਆਪਣੀ ਮੌਜੂਦਗੀ ਜ਼ਾਹਿਰ ਕੀਤੀ |

https://youtu.be/YBnr-gdYTS8

ਦਸ ਦੇਈਏ ਕਿ ਨਵ ਬਾਜਵਾ ਇਸ ਫਿਲਮ ਦਾ ਨਿਰਦੇਸ਼ਨ ਵੀ ਕਰ ਰਹੇ ਹਨ | ਉਨ੍ਹਾਂ ਨੇ ਇਸ ਫਿਲਮ ਦੀ ਕਹਾਣੀ ਦੀ ਰਚਨਾ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ-"ਰਡੁਆ ਇੱਕ ਵਿਗਿਆਨ ਤੇ ਫਿਕਸ਼ਨ ਤੇ ਅਧਾਰਿਤ, ਮੌਜੂਦਾ ਉਮਰ ਦੀ ਕਹਾਣੀ | ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਇਹ ਇਕ ਨਵੀਂ ਸ਼ੁਰੂਆਤ ਹੈ | ਇਹ ਸਟੀਫਨ ਹਾਕਿੰਗ ਦੀ ਸਮੇਂ ਅਤੇ ਯਾਤਰਾ ਸਿਧਾਂਤ 'ਤੇ ਆਧਾਰਿਤ ਫਿਲਮ ਹੈ | ਫ਼ਿਲਮ ਵਿਚ ਹਰ ਕਿਰਦਾਰ ਦੀ ਰਚਨਾ ਵੱਖੋ-ਵੱਖ ਹੈ ਅਤੇ ਦਰਸ਼ਕਾਂ ਦੀ ਰੁਚੀ ਲਈ ਜ਼ਿਆਦਾ ਕਰਿਸਪ, ਤਾਜ਼ਾ ਅਤੇ ਵਿਲੱਖਣ ਢੰਗ ਨਾਲ ਮਰੋੜਿਆ ਗਿਆ ਹੈ | ਸਾਇੰਸ ਕਲਪਨਾ ਹੋਣ ਦੇ ਬਾਵਜੂਦ ਫਿਲਮ ਦੀ ਕਹਾਣੀ ਪੰਜਾਬ ਦੀ ਜੜਾਂ ਨਾਲ ਜੁੜੀ ਹੋਇ ਹੈ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ | "

https://youtu.be/41JyOFNmf0Q

ਫ਼ਿਲਮ ਦਾ ਨਿਰਮਾਣ ਅਨੁਸ਼ਕ ਨਰੇੜੀ ਦ੍ਵਾਰਾ ਕੀਤਾ ਗਿਆ ਹੈ | ਨਰੇੜੀ ਬਾਲੀਵੁੱਡ ਚ ਕੰਮ ਕਰ ਰਹੇ ਸਭ ਤੋਂ ਛੋਟੇ ਨਿਰਮਾਤਾਵਾਂ ਵਿਚੋਂ ਇਕ ਹਨ ਜਿੰਨਾ ਨੇ ਸਰਕਾਰ ਰਾਜ 3 ਦਾ ਉਤਪਾਦਨ ਕੀਤਾ ਸੀ | ਉਨ੍ਹਾਂਨੇ ਕਿਹਾ -"ਇਹ ਉਹ ਸਮਾਂ ਹੈ ਜਦੋਂ ਪੰਜਾਬੀ ਇੰਡਸਟਰੀ ਵਿੱਚ ਕਹਾਣੀ ਦੇ ਸੰਕਲਪ ਨੂੰ ਬਹੁਤ ਜਿਆਦਾ ਮਹੱਤਤਾ ਦਿਤੀ ਜਾਂਦੀ ਹੈ | ਹੁਣ ਫਿਲਮ ਪੂਰੀ ਹੋ ਚੁਕੀ ਹੈ | ਨਾਲ ਹੀ ਫਿਲਮ ਦੇ ਮੋਸ਼ਨ ਪੋਸਟਰ ਨੂੰ ਵੀ ਡਿਜੀਟਲੀ ਰਿਲੀਜ਼ ਕਰ ਦਿਤਾ ਗਿਆ ਹੈ | ਰਡੂਆ ਇਸ ਸਾਲ ਦੀ 11 ਮਈ ਨੂੰ ਰਿਲੀਜ਼ ਕੀਤੀ ਜਾਏਗੀ | ਇਹ ਫਿਲਮ ਹਰ ਵਰਗ ਦੇ ਲੋਕਾਂ ਲਈ ਹੈ - ਪਰਿਵਾਰਕ, ਨੌਜਵਾਨ ਤੇ ਬੱਚੇ | ਅਸੀਂ ਆਸ ਕਰਦੇ ਹਾਂ ਕਿ ਦਰਸ਼ਕ ਇਸ ਫ਼ਿਲਮ ਦਾ ਅਨੰਦ ਮਾਣਨਗੇ |" ਨਾਲ ਹੀ ਉਨ੍ਹਾਂਨੇ ਫਿਲਮ ਦੀ ਟੀਮ ਨੂੰ ਉਨ੍ਹਾਂ ਦੇ ਯਤਨਾਂ ਅਤੇ ਸਮਰਥਨ ਲਈ ਧੰਨਵਾਦ ਕੀਤਾ |

raduaa

ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੇ ਜਾਣੇ ਮਾਣੇ ਨਿਰਮਾਤਾ ਅਨੂਪ ਕੁਮਾਰ ਨੇ ਕਿਹਾ, "ਇਸ ਸ਼ਾਨਦਾਰ ਸੰਕਲਪ ਲਈ ਨਵ ਬਾਜਵਾ ਦਾ ਧੰਨਵਾਦ ਅਤੇ ਅਸੀਂ ਖੁਸ਼ ਹਾਂ ਕਿ ਅਸੀਂ ਪੰਜਾਬੀ ਇੰਡਸਟਰੀ ਚ ਏਦਾਂ ਦੇ ਨਵੇਂ ਸੰਕਲਪ ਨੂੰ ਲਿਆਉਣ ਦੇ ਯੋਗ ਹਾਂ | ਪੂਰੀ ਟੀਮ ਨੇ ਫਿਲਮ ਦੇ ਮੁਕੰਮਲ ਹੋਣ ਵਿਚ ਬਹੁਤ ਸਾਰੇ ਯਤਨ ਅਤੇ ਸਮਾਂ ਪਾਇਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਸਾਡੀ ਸੰਕਲਪ ਅਤੇ ਕਥਾ ਨੂੰ ਪਸੰਦ ਕਰਣਗੇ | "

https://youtu.be/IkvH3x5gkjc

ਬੀ.ਐੱਨ. ਸ਼ਰਮਾ ਦਾ ਕਹਿਣਾ ਹੈ ਕਿ ਉਹ ਇਹ ਫਿਲਮ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ | ਨਾਲ ਹੀ ਉਨ੍ਹਾਂ ਨੇ ਦਸਿਆ ਕਿ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਬਨੂੜ ਚ ਹੋਇ ਹੈ | ਬਾਜਵਾ ਦੀ ਫਿਲਮ ਬਣਾਉਣ ਦੀ ਸ਼ੈਲੀ, ਸ਼ਸ਼ਕਤੀਕਰਨ ਅਤੇ ਵਾਤਾਵਰਨ -ਸਭ ਮਿਲ ਕੇ ਦਰਸ਼ਕਾਂ ਦਾ ਸਿਹਤਮੰਦ ਮਨੋਰੰਜਨ ਕਰਣਗੇ |

ਫਿਲਮ ਰਡੁਆ -ਅਨੁਸ਼ਕ ਨਰੇੜੀ, ਨਵ ਬਾਜਵਾ ਫਿਲ੍ਮ੍ਸ, ਅਨੂਪ ਕੁਮਾਰ, ਚੇਚੀ ਪ੍ਰੋਡਕਸ਼ਨ ਅਤੇ ਬਿਗ ਬੈਟ ਫਿਲ੍ਮ੍ਸ ਦੀ ਸਾਂਝੇਦਾਰੀ 'ਚ ਬਣੀ ਹੈ | ਫਿਲਮ ਦਾ ਮਿਊਜ਼ਿਕ ਉਲੂਮਨਾਤੀ ਨੇ ਦਿਤਾ ਹੈ, ਡੀ.ਓ.ਪੀ ਗਿਫ਼ਟੀ ਕੰਗ ਨੇ ਕੀਤੀ ਹੈ ਤੇ ਪੁਨੀਤ ਅਸਪ ਨੇ ਫਿਲਮ ਦੀ ਐਡੀਟਿੰਗ ਕੀਤੀ ਹੈ | ਹੁਣ ਦੇਖਣਾ ਇਹ ਹੈ ਕਿ ਪੰਜਾਬੀ ਇੰਡਸਟਰੀ ਦੀ ਨਵੀਂ ਕੋਸ਼ਿਸ਼ ਕਿੰਨੇ ਕੁ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network