ਮੌਨੀ ਰਾਏ ਨੇ ਸੂਰਜ ਨਾਂਬਿਆਰ ਨਾਲ ਕੰਗਨਾ ਖੇਡਣ ਦੀ ਰਸਮ ਨਿਭਾਈ, ਵੀਡੀਓ ਹੋਇਆ ਵਾਇਰਲ

Written by  Shaminder   |  January 31st 2022 05:49 PM  |  Updated: January 31st 2022 05:49 PM

ਮੌਨੀ ਰਾਏ ਨੇ ਸੂਰਜ ਨਾਂਬਿਆਰ ਨਾਲ ਕੰਗਨਾ ਖੇਡਣ ਦੀ ਰਸਮ ਨਿਭਾਈ, ਵੀਡੀਓ ਹੋਇਆ ਵਾਇਰਲ

ਮੌਨੀ ਰਾਏ (Mouni Roy) ਦਾ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਘਰ ‘ਚ ਜ਼ੋਰਦਾਰ ਸੁਆਗਤ ਕੀਤਾ ਗਿਆ । ਜਿਸ ਤੋਂ ਬਾਅਦ ਮੌਨੀ ਅਤੇ ਨਾਂਬਿਆਰ ( Suraj Nambiar) lਦੇ ਕੰਗਨਾ ਖੇਡਣ ਦੀ ਰਸਮ ਅਦਾ ਕੀਤੀ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਪਹਿਲੀ ਵਾਰ ਹੀ ਮੌਨੀ ਰਾਏ ਨੇ ਬਾਜ਼ੀ ਮਾਰੀ । ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੁ ਪਸੰਦ ਕੀਤਾ ਜਾ ਰਿਹਾ ਹੈ । ਮੌਨੀ ਦੇ ਪ੍ਰਸ਼ੰਸਕ ਦੋਵਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਵਧਾਈ ਦੇ ਰਹੇ ਹਨ ।

Mouni Roy Image Source: Instagram

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਦੀਪਿਕਾ ਪਾਦੂਕੋਣ ਲਈ ਗਾਇਆ ਰੋਮਾਂਟਿਕ ਗੀਤ, ਵੀਡੀਓ ਹੋ ਰਿਹਾ ਵਾਇਰਲ

ਮੌਨੀ ਰਾਏ ਬੰਗਾਲੀ ਹੈ ਅਤੇ ਸੂਰਜ ਨਾਂਬਿਆਰ ਦੱਖਣੀ ਭਾਰਤੀ ਪਰਿਵਾਰ ਤੋਂ ਹੈ। ਅਜਿਹੇ 'ਚ ਦੋਹਾਂ ਦਾ ਵਿਆਹ ਮਲਿਆਲੀ ਅਤੇ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਹੈ। ਮੌਨੀ ਰਾਏ ਨੇ ਆਪਣੇ ਮਲਿਆਲੀ ਰੀਤੀ-ਰਿਵਾਜਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦਾ ਗੋਆ ਵਿੱਚ ਵਿਆਹ ਹੋਇਆ ਸੀ।

Mouni Suraj Nambiar image From instagram

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦੇ ਵਿਆਹ 'ਚ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦਾ ਗੋਆ ਵਿੱਚ ਵਿਆਹ ਹੋਇਆ ਸੀ। ਮੌਨੀ ਰਾਏ ਵਿਆਹ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network