ਰਿਹਾਨਾ ਦੇ ਟਵੀਟ ਤੋਂ ਬਾਅਦ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਮੱਚੀ ਖਲਬਲੀ, ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਕਰਕੇ ਫ਼ਿਲਮੀ ਸਿਤਾਰਿਆਂ ਨੇ ਰਿਹਾਨਾ ਦੀ ਕੀਤੀ ਸ਼ਲਾਘਾ

written by Rupinder Kaler | February 03, 2021

ਕਿਸਾਨਾਂ ਦੇ ਅੰਦੋਲਨ ਵਿੱਚ ਹੁਣ ਕੌਮਾਂਤਰੀ ਪੌਪ ਸਟਾਰ ਰਿਹਾਨਾ ਵੀ ਕੁੱਦ ਪਈ ਹੈ । ਉਹਨਾਂ ਦੇ ਟਵੀਟ ਤੋਂ ਬਾਅਦ ਕਿਸਾਨਾਂ ਦਾ ਮੁੱਦਾ ਅੰਤਰਾਸ਼ਟਰੀ ਪੱਧਰ 'ਤੇ ਹੋਰ ਭਖ ਗਿਆ ਹੈ । ਰਿਹਾਨਾ ਦੇ ਟਵੀਟ ਤੇ ਕਈ ਪੰਜਾਬੀ ਸਿਤਾਰਿਆਂ ਤੇ ਬਾਲੀਵੁੱਡ ਦੇ ਫ਼ਿਲਮੀ ਸਿਤਾਰਿਆਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਕੰਗਨਾ ਰਨੌਤ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਰਿਹਾਨਾ ਨੂੰ ਜਿੱਥੇ ਫਟਕਾਰ ਲਗਾਈ ਹੈ ਉੱਥੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਹੈ ।

ਹੋਰ ਪੜ੍ਹੋ :

ਗਾਇਕ ਹਰਫ ਚੀਮਾ ਅਤੇ ਕੰਵਰ ਗਰੇਵਾਲ ਦਾ ਗੀਤ ‘ਬੱਲੇ ਸ਼ੇਰਾ’ ਰਿਲੀਜ਼

ਕੌਰ ਬੀ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਪਾਈ ਭਾਵੁਕ ਪੋਸਟ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾ ਸਟੋਰੀ 'ਤੇ ਰਿਹਾਨਾ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਕੇ ਦਿਲਜੀਤ ਨੇ ਰਿਹਾਨਾ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਹੈ । ਇਸੇ ਤਰ੍ਹਾਂ ਗਾਇਕ ਐਮੀ ਵਿਰਕ ਨੇ ਨੇ ਰਿਹਾਨਾ ਦੇ ਟਵੀਟ ਦਾ ਸਕ੍ਰੀਨਸ਼ਾਟ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਉਸਨੇ ਪੌਪ ਸਿੰਗਰ ਨੂੰ ਹਾਰਟ ਦੀ ਇਮੋਜੀ ਨਾਲ ਟੈਗ ਕਰ ਸ਼ੇਅਰ ਕੀਤੀ ਹੈ।

ਗਾਇਕ ਜੈਜ਼ੀ ਬੀ ਨੇ ਟਵੀਟ ਕਰਕੇ ਲਿਖਿਆ- ਭਾਰਤ ਵਿੱਚ #ਢੳਰਮੲਰਸਫਰੋਟੲਸਟ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਧੰਨਵਾਦ। ਇਸ ਦੇ ਨਾਲ ਉਸ ਨੇ ਜਸਟਿਨ ਬੀਬਰ, ਲੇਡੀ ਗਾਗਾ ਸਮੇਤ ਕਈ ਸਿਤਾਰਿਆਂ ਨੂੰ ਟੈਗ ਕੀਤਾ ਤੇ ਉਸ ਨੂੰ ਇਸ ਅੰਦੋਲਨ ਵਿੱਚ ਆਵਾਜ਼ ਬੁਲੰਦ ਕਰਨ ਲਈ ਕਿਹਾ।

ਐਕਟਰਸ ਸਵਰਾ ਭਾਸਕਰ ਨੇ ਵੀ ਰਿਹਾਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਸਵਰਾ ਭਾਸਕਰ ਜੋ ਲਗਾਤਾਰ ਸਰਕਾਰ ਖਿਲਾਫ ਸਟੈਂਡ ਲੈਂਦੀ ਆ ਰਹੀ ਹੈ, ਉਸ ਨੇ ਕਈ ਇਮੋਜੀਜ਼ ਰਾਹੀਂ ਰਿਹਾਨਾ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ 'ਮੈਡਮ ਮੁੱਖ ਮੰਤਰੀ' ਰਿਚਾ ਚੱਢਾ ਨੇ ਵੀ ਦਿਲ ਦੀ ਇਮੋਜੀ ਰਾਹੀਂ ਰਿਹਾਨਾ ਦੇ ਟਵੀਟ 'ਤੇ ਆਪਣਾ ਸਮਰਥਨ ਜ਼ਾਹਰ ਕੀਤਾ ਹੈ।

You may also like