ਫਿਲਮ 'ਟੈਲੀਵਿਜ਼ਨ' ਦੇ ਸੈੱਟ ਤੋਂ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਦੀ ਤਸਵੀਰ ਆਈ ਸਾਹਮਣੇ

written by Aaseen Khan | March 27, 2019

ਫਿਲਮ 'ਟੈਲੀਵਿਜ਼ਨ' ਦੇ ਸੈੱਟ ਤੋਂ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਦੀ ਤਸਵੀਰ ਆਈ ਸਾਹਮਣੇ : ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੀ ਆਉਣ ਵਾਲੀ ਫਿਲਮ ਟੈਲੀਵਿਜ਼ਨ ਜਿਸ ਦੀ ਚਰਚਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਫਿਲਮ 'ਚ ਕੁਲਵਿੰਦਰ ਬਿੱਲਾ ਅਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮੈਂਡੀ ਤੱਖਰ ਮੁੱਖ ਭੂਮਿਕਾ ਨਿਭਾ ਰਹੇ ਹਨ। ਮੈਂਡੀ ਤੱਖਰ ਅਤੇ ਕੁਲਵਿੰਦਰ ਬਿੱਲਾ ਦੀ ਫਿਲਮ ਦੇ ਸੈੱਟ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਮੈਂਡੀ ਤੱਖਰ ਅਤੇ ਕੁਲਵਿੰਦਰ ਬਿੱਲਾ ਫਿਲਮ ਦਾ ਕਲੈਪ ਬੋਰਡ ਹੱਥ 'ਚ ਫੜਕੇ ਖੜੇ ਨਜ਼ਰ ਆ ਰਹੇ ਹਨ। ਫਿਲਮ ਉਹਨਾਂ ਸਮਿਆਂ ਦੀ ਕਹਾਣੀ ਨੂੰ ਪੇਸ਼ ਕਰੇਗੀ ਜਦੋਂ ਕਿਸੇ ਘਰ 'ਚ ਟੈਲੀਵਿਜ਼ਨ ਹੋਣਾ ਬਹੁਤ ਵੱਡੀ ਗੱਲ ਹੁੰਦੀ ਸੀ ਅਤੇ ਦੂਰਦਰਸ਼ਨ ਵਰਗੇ ਚੁਣਿੰਦਾ ਚੈਨਲ ਹੀ ਚਲਦੇ ਸਨ।

movie television location picture of kulwinder billa and mandy takhar Television-1

ਹੋਰ ਵੇਖੋ : ਨਿੰਜਾ ਨੇ ਫਿਲਮ 'ਦੂਰਬੀਨ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ
ਪਿਛਲੇ ਸਾਲ ਫਿਲਮ ਦਾ ਪੋਸਟਰ ਵੀ ਸਾਹਮਣੇ ਆਇਆ ਸੀ ਜਿਸ 'ਚ ਬੱਚੇ ਬੈਠੇ ਟੀਵੀ ਦੇਖ ਰਹੇ ਹਨ। ਇਸ ਫਿਲਮ ਨੂੰ ਤਾਜ ਡਾਇਰੈਕਟ ਕਰ ਰਹੇ ਨੇ ਜਦਕਿ ਪੁਸ਼ਪਿੰਦਰ ਕੌਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ।ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਮੈਂਡੀ ਤੱਖਰ ਵੱਲੋਂ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਤਸਵੀਰ ਸਾਂਝੀ ਕਰ ਗੁਰਪ੍ਰੀਤ ਘੁੱਗੀ ਅਤੇ ਕੁਲਵਿੰਦਰ ਬਿੱਲਾ ਦਾ ਸੈੱਟ 'ਤੇ ਉਹਨਾਂ ਨੂੰ ਹਸਾਉਣ ਲਈ ਧੰਨਵਾਦ ਕੀਤਾ ਹੈ।

movie television location picture of kulwinder billa and mandy takhar televison

ਕੁਲਵਿੰਦਰ ਬਿੱਲਾ ਪ੍ਰਾਹੁਣਾ ਫਿਲਮ ਨਾਲ ਨਾਇਕ ਦੇ ਤੌਰ 'ਤੇ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਹਨ। ਦੇਖਣਾ ਹੋਵੇਗਾ ਟੈਲੀਵਿਜ਼ਨ ਨਾਲ ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਕਿਹੜੇ ਰੰਗ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ।

You may also like