Advertisment

ਕਾਮੇਡੀਅਨ ਤੇ ਫ਼ਿਲਮ ਲੇਖਕ ਧੀਰਜ ਕੁਮਾਰ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

author-image
By Lajwinder kaur
New Update
ਕਾਮੇਡੀਅਨ ਤੇ ਫ਼ਿਲਮ ਲੇਖਕ ਧੀਰਜ ਕੁਮਾਰ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ
Advertisment
ਪੰਜਾਬੀ ਕਾਮੇਡੀਅਨ ਤੇ ਫ਼ਿਲਮ ਲੇਖਕ ਧੀਰਜ ਕੁਮਾਰ ਜੋ ਕਿ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਨੇ। ਤਸਵੀਰਾਂ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਕਮੈਂਟਸ ਕਰਕੇ ਵਧਾਈ ਦੇ ਰਹੇ ਹਨ।
 
View this post on Instagram
 

?Engagement ? ਮੰਗਣੀ ? @priyasandhu028

A post shared by Dheeraj Kumar (@officialdheerajkumar) on

Advertisment
ਹੋਰ ਵੇਖੋ:ਇੱਕ ਔਰਤ ਦੀ ਸੰਘਰਸ਼ ਤੇ ਮੁਸੀਬਤਾਂ ‘ਚੋਂ ਬਚ ਕੇ ਨਿਕਲਣ ਦੀ ਕਹਾਣੀ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਣਜੀਤ’ ਜੇ ਗੱਲ ਕਰੀਏ ਧੀਰਜ ਕੁਮਾਰ ਦੇ ਕੰਮ ਦੀ ਤਾਂ ਪਿੱਛੇ ਜੇ ਉਨ੍ਹਾਂ ਤੇ ਕਰਣ ਸੰਧੂ ਦੀ ਲਿਖੀ ਫ਼ਿਲਮ ‘ਜੱਦੀ ਸਰਦਾਰ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਸਨ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। publive-image ਦੱਸ ਦਈਏ ਤਰਨਤਾਰਨ ਦੇ ਪਿੰਡ ਵੈਰੋਵਾਲ ਨਾਲ ਸਬੰਧਿਤ ਇਸ ਨੌਜਵਾਨ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਲੰਬਾ ਸੰਘਰਸ਼ ਕਰਨਾ ਪਿਆ ਹੈ। ਧੀਰਜ ਕੁਮਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਾਮੇਡੀਅਨ ਵਜੋਂ ਕੀਤੀ ਸੀ। ਪੀਟੀਸੀ ਪੰਜਾਬੀ ਦੇ ਕਾਮੇਡੀ ਸ਼ੋਅ ਵਿੱਚ ਉਸ ਦੀ ਕਮੇਡੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸ਼ੋਅ ‘ਚ ਉਹ ਜਿੱਤ ਤਾਂ ਨਹੀਂ ਪਾਏ ਸੀ ਪਰ ਇੱਕ ਕਮੇਡੀਅਨ ਦੇ ਤੌਰ ‘ਤੇ ਉਨ੍ਹਾਂ ਨੇ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ। ਇਸ ਸ਼ੋਅ ਤੋਂ ਬਾਅਦ ਧੀਰਜ ਨੇ ਕਈ ਲਾਈਵ ਸ਼ੋਅ ਤੇ ਕਈ ਟੀਵੀ ਚੈਨਲਾਂ ਵਿੱਚ ਵੀ ਕੰਮ ਕੀਤਾ।
Advertisment
 
View this post on Instagram
 

#JADDISARDAR 6 September Promotion @sippygillofficial @dilpreetdhillon1 @sawanrupowali

A post shared by Dheeraj Kumar (@officialdheerajkumar) on

ਪਰ ਇਸ ਸਭ ਦੇ ਚੱਲਦੇ ਉਸ ਨੇ ਕਪਿਲ ਸ਼ਰਮਾ ਦੀ ਸਲਾਹ ਮੰਨੀ ਤੇ ਉਸ ਨੇ ਪੰਜਾਬੀ ਸਿਨੇਮਾ ਵੱਲ ਰੁਖ ਕੀਤਾ। ਇਸ ਖੇਤਰ ਵਿੱਚ ਆਉਂਦੇ ਹੀ ਧੀਰਜ ਦੀ ਮੁਲਾਕਾਤ ਕਰਣ ਸੰਧੂ ਨਾਲ ਹੋਈ ਤੇ ਇਸ ਜੋੜੀ ਨੇ ਡਾਇਰੈਕਟ ਰਣਜੀਤ ਬੱਲ ਦੀ ਫ਼ਿਲਮ ‘ਗ੍ਰੇਟ ਸਰਦਾਰ’ ਬਣਾਈ । ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਠੱਗ ਲਾਈਫ, ਖਿੱਦੋ ਖੂੰਡੀ, ਭਲਵਾਨ ਸਿੰਘ, ਆਲ੍ਹਣਾ ਵਰਗੀਆਂ ਕਈ ਫਿਲਮਾਂ ਲਿਖੀਆਂ।  ਇਹਨਾਂ ਫ਼ਿਲਮਾਂ ਕਰਕੇ ਧੀਰਜ ਦੀ ਗਿਣਤੀ ਨਾਮੀ ਫ਼ਿਲਮੀ ਰਾਈਟਰਾਂ ਵਿੱਚ ਹੋਣ ਲੱਗੀ। ਕੁਝ ਫ਼ਿਲਮਾਂ ਵਿੱਚ ਧੀਰਜ ਕੁਮਾਰ ਨੇ ਆਪਣੀ ਅਦਾਕਾਰੀ ਦਾ ਜੌਹਰ ਵੀ ਦਿਖਾਇਆ ਹਨ।
ਇਸ ਤੋਂ ਇਲਾਵਾ ਧੀਰਜ ਕੁਮਾਰ ਤੇ ਕਰਣ ਸੰਧੂ ਦੀ ਜੋੜੀ ਵੱਲੋਂ  ਲਿਖੀ ਹੋਈ ਫ਼ਿਲਮ ‘ਵਲੈਤੀ ਯੰਤਰ’ ਵੀ ਆ ਰਹੀ ਹੈ। ਜਿਸ ‘ਚ ਲੀਡ ਰੋਲ ‘ਚ ਗੁਰਨਾਮ ਭੁੱਲਰ ਤੇ ਅਮਨ ਸੰਧੂ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment