ਪੀਟੀਸੀ ਪੰਜਾਬੀ 'ਤੇ ਦੇਖੋ 'ਮਿਸਟਰ ਪੰਜਾਬ-2019' ਦਾ ਅੰਮ੍ਰਿਤਸਰ ਆਡੀਸ਼ਨ  

Written by  Rupinder Kaler   |  July 24th 2019 12:34 PM  |  Updated: July 24th 2019 05:01 PM

ਪੀਟੀਸੀ ਪੰਜਾਬੀ 'ਤੇ ਦੇਖੋ 'ਮਿਸਟਰ ਪੰਜਾਬ-2019' ਦਾ ਅੰਮ੍ਰਿਤਸਰ ਆਡੀਸ਼ਨ  

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ' ਦਾ ਕਾਰਵਾਂ ਹਰ ਦਿਨ ਅੱਗੇ ਵੱਧਦਾ ਜਾ ਰਿਹਾ ਹੈ । ਇਸ ਸ਼ੋਅ ਲਈ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਡੀਸ਼ਨ ਲਏ ਗਏ ਸਨ । ਇਸ ਸ਼ੋਅ ਨੂੰ ਲੈ ਕੇ ਅੰਮ੍ਰਿਤਸਰ ਦੇ ਗੱਭਰੂਆਂ ਵਿੱਚ ਖ਼ਾਸਾ ਜੋਸ਼ ਦੇਖਣ ਨੂੰ ਮਿਲਿਆ ਸੀ, ਇਸੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅੰਮ੍ਰਿਤਸਰ ਵਿੱਚ ਆਡੀਸ਼ਨ ਦੇਣ ਲਈ ਪਹੁੰਚੇ ਸਨ ।

https://www.instagram.com/p/Bzu12WhFrQX/

ਅੰਮ੍ਰਿਤਸਰ ਆਡੀਸ਼ਨ ਵਿੱਚ ਕਿਹੜਾ ਨੌਜਵਾਨ ਪਾਸ ਹੋਇਆ ਤੇ ਕਿਹੜਾ ਹੋਇਆ ਇਸ ਆਡੀਸ਼ਨ ਤੋਂ ਬਾਹਰ, ਇਹ ਜਾਨਣ ਲਈ ਤੁਸੀਂ ਦੇਖ ਸਕਦੇ ਹੋ ਅੱਜ ਰਾਤ ਯਾਨੀ ਬੁੱਧਵਾਰ ਨੂੰ 'ਮਿਸਟਰ ਪੰਜਾਬ-2019' ਸਿਰਫ਼ ਪੀਟੀਸੀ ਪੰਜਾਬੀ 'ਤੇ ਰਾਤ 8.3੦ ਵਜੇ ।

'ਮਿਸਟਰ ਪੰਜਾਬ' ਅਜਿਹਾ ਟੈਲੇਂਟ ਹੰਟ ਸ਼ੋਅ ਹੈ, ਜਿਸ ਵਿੱਚ ਪੀਟੀਸੀ ਨੈੱਟਵਰਕ ਪੰਜਾਬੀ ਗੱਭਰੂਆਂ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਦਿੰਦਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲਾ ਹਰ ਗੱਭਰੂ ਆਪਣਾ ਟੈਲੇਂਟ ਵਿਸ਼ਵ ਵਿੱਚ ਬੈਠੇ ਲੋਕਾਂ ਨੂੰ ਦਿਖਾ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network