‘ਮਿਸਟਰ ਪੰਜਾਬ-2019’ ਦੇ ਗਰੈਂਡ ਫ਼ਿਨਾਲੇ ’ਚ ਲੱਗੇਗਾ ਮਿਊਜ਼ਿਕ ਤੇ ਮਸਤੀ ਦਾ ਤੜਕਾ

Written by  Rupinder Kaler   |  September 03rd 2019 12:40 PM  |  Updated: September 03rd 2019 12:40 PM

‘ਮਿਸਟਰ ਪੰਜਾਬ-2019’ ਦੇ ਗਰੈਂਡ ਫ਼ਿਨਾਲੇ ’ਚ ਲੱਗੇਗਾ ਮਿਊਜ਼ਿਕ ਤੇ ਮਸਤੀ ਦਾ ਤੜਕਾ

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ-2019’ ਦਾ 7 ਸਤੰਬਰ ਨੂੰ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਗਰੈਂਡ ਫ਼ਿਨਾਲੇ ਵਿੱਚ ਪਹੁੰਚੇ ਗੱਭਰੂਆਂ ਵਿੱਚੋਂ ਕੋਈ ਇੱਕ ਨੌਜਵਾਨ ਹੀ ਮਿਸਟਰ ਪੰਜਾਬ-2019 ਦਾ ਖਿਤਾਬ ਹਾਸਲ ਕਰੇਗਾ । ਫਾਈਨਲ ਵਿੱਚ ਪਹੁੰਚੇ 9 ਪ੍ਰਤੀਭਾਗੀਆਂ ਵਿੱਚੋਂ ਜੱਜ ਦਿਵਿਆ ਦੱਤਾ, ਕੁਲਜਿੰਦਰ ਸਿੱਧੂ, ਇਹਾਨਾ ਢਿੱਲੋਂ ਤੇ ਰੀਤਿੰਦਰ ਸੋਢੀ ਕਿਸੇ ਇੱਕ ਗੱਭਰੂ ਨੂੰ ਮਿਸਟਰ ਪੰਜਾਬ ਦੇ ਖਿਤਾਬ ਦੇ ਨਾਲ ਨਿਵਾਜਣਗੇ ।

ਇਸ ਗਰੈਂਡ ਫ਼ਿਨਾਲੇ ਵਿੱਚ ਮਿਊਜ਼ਿਕ ਤੇ ਮਸਤੀ ਵੀ ਖੂਬ ਹੋਵੇਗੀ ਕਿਉਂਕਿ ਗਾਇਕ ਰੌਸ਼ਨ ਪ੍ਰਿੰਸ, ਸੁਨੰਦਾ ਸ਼ਰਮਾ, ਗਗਨ ਕੋਕਰੀ ਤੇ ਜੋਰਡਨ ਸੰਧੂ ਆਪਣੇ ਗਾਣਿਆਂ ਦੀ ਛਹਿਬਰ ਵੀ ਲਗਾਉਣਗੇ । ਮਨੀ ਐਂਟਰਟੇਨਰ ਦਾ ਭੰਗੜਾ ਹਰ ਇੱਕ ਨੂੰ ਨੱਚਣ ਲਈ ਮਜ਼ਬੂਰ ਕਰ ਦੇਵੇਗਾ । ਮਿਊਜ਼ਿਕ ਦੇ ਮਸਤੀ ਦਾ ਹਿੱਸਾ ਬਣਨ ਲਈ 7 ਸਤੰਬਰ ਨੂੰ ਸ਼ਾਮ 6.00 ਵਜੇ ਪਹੁੰਚੋ ਸੀ.ਟੀ. ਗਰੁੱਪ ਆਫ ਇੰਸੀਟਿਊਸ਼ਨ ਸ਼ਾਹਪੁਰ ਕੈਂਪਸ, ਨਕੋਦਰ ਰੋਡ ਜਲੰਧਰ ।

ਇਸ ਗਰੈਂਡ ਫ਼ਿਨਾਲੇ ਦਾ ਸਪੈਸ਼ਲ ਟੈਲੀਕਾਸਟ ਰਾਤ 8.00 ਵਜੇ ਪੀਟੀਸੀ ਪੰਜਾਬੀ ’ਤੇ ਕੀਤਾ ਜਾਵੇਗਾ ।‘ਮਿਸਟਰ ਪੰਜਾਬ-2019’ ਦੇ ਪ੍ਰਤੀਭਾਗੀਆਂ ਨੂੰ ਵੋਟ ਕਰਕੇ ਤੁਸੀਂ ‘ਮਿਸਟਰ ਪੰਜਾਬ 2019’ ਦੇ ਵੀਆਈਪੀ ਪਾਸ ਹਾਸਲ ਕਰ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ਡਾਊਨਲੋਡ ਕਰੋ ਤੇ ਵੋਟ ਕਰੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network