'ਮਿਸਟਰ ਪੰਜਾਬ-2019' ਦਾ ਮੁਕਾਬਲਾ ਹੋ ਗਿਆ ਹੋਰ ਸਖ਼ਤ, ਦੇਖੋ ਸਟੂਡੀਓ ਰਾਊਂਡ 

Written by  Rupinder Kaler   |  August 07th 2019 01:16 PM  |  Updated: August 07th 2019 01:16 PM

'ਮਿਸਟਰ ਪੰਜਾਬ-2019' ਦਾ ਮੁਕਾਬਲਾ ਹੋ ਗਿਆ ਹੋਰ ਸਖ਼ਤ, ਦੇਖੋ ਸਟੂਡੀਓ ਰਾਊਂਡ 

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ-2019' ਆਪਣੇ ਆਡੀਸ਼ਨਾਂ ਤੋਂ ਬਾਅਦ ਆਪਣੇ ਅਗਲੇ ਪੜਾਵਾਂ ਵੱਲ ਵੱਧਦਾ ਜਾ ਰਿਹਾ ਹੈ । ਇਸ ਸ਼ੋਅ ਦਾ ਹੁਣ ਸਟੂਡੀਓ ਰਾਊਂਡ ਚੱਲ ਰਿਹਾ ਹੈ, ਜਿਸ ਵਿੱਚ ਪੰਜਾਬੀ ਗੱਭਰੂਆਂ ਦੇ ਟੈਲੇਂਟ ਦੀ ਪਰਖ ਕੀਤੀ ਜਾ ਰਹੀ ਹੈ । ਇਸ ਰਾਊਂਡ ਵਿੱਚ ਮੁੰਡਿਆਂ ਦੇ ਟੈਲੇਂਟ ਦੇ ਨਾਲ-ਨਾਲ ਉਹਨਾਂ ਕੈਪੇਬਿਲਟੀ ਨੂੰ ਵੀ ਜਾਂਚਿਆ ਜਾ ਰਿਹਾ ਹੈ ।

ਸ਼ੋਅ ਦੇ ਜੱਜ ਇਹਨਾਂ ਗੱਭਰੂਆਂ ਤੋਂ ਕਈ ਤਰ੍ਹਾਂ ਦੇ ਸਵਾਲ ਵੀ ਪੁੱਛਦੇ ਹਨ, ਜਿਨ੍ਹਾਂ ਦੇ ਜੁਆਬ ਬਹੁਤ ਹੀ ਔਖੇ ਹਨ । ਇਹਨਾਂ ਔਖੇ ਸਵਾਲਾਂ ਦੇ ਨਾਲ ਹੀ 'ਮਿਸਟਰ ਪੰਜਾਬ-2019' ਦਾ ਮੁਕਾਬਲਾ ਵੀ ਔਖਾ ਹੋ ਗਿਆ ਹੈ । ਕਿਹੜੇ ਗੱਭਰੂ ਜੱਜਾਂ ਦੇ ਇਨ੍ਹਾਂ ਸਵਾਲਾਂ ਦਾ ਜੁਆਬ ਦੇ ਸਕਦਾ ਹੈ ਤੇ ਕਿਹੜਾ ਨਹੀਂ ਇਹ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019' ਦਾ ਸਟੂਡੀਓ ਰਾਊਂਡ 7 ਅਗਸਤ ਨੂੰ ਰਾਤ 8.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

ਇਸ ਸ਼ੋਅ ਨੂੰ ਤੁਸੀਂ 'ਪੀਟੀਸੀ ਪਲੇਅ' ਐਪ 'ਤੇ ਵੀ ਦੇਖ ਸਕਦੇ ਹੋ । ਇਸ ਸ਼ੋਅ ਦੇ ਜਰੀਏ ਪੀਟੀਸੀ ਪੰਜਾਬੀ ਉਹਨਾਂ ਮੁੰਡਿਆਂ ਨੂੰ ਵੱਡਾ ਪਲੇਟਫਾਰਮ ਦਿੰਦਾ ਹੈ ਜਿਹੜੇ ਕੁਝ ਕਰਨਾ ਚਾਹੁੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network