ਗੁਰਪ੍ਰੀਤ ਸਿੰਘ ਤੇ ਸ਼ਹਿਬਾਜ਼ ਸਿੰਘ ਵਿੱਚੋਂ ਦੱਸੋ ਕੌਣ ਹੈ ਤੁਹਾਡੀ ਪਹਿਲੀ ਪਸੰਦ ਤੇ ਕਰੋ ਵੋਟ ‘ਮਿਸਟਰ ਪੰਜਾਬ-2019’ ਦੇ ਗਰੈਂਡ ਫ਼ਿਨਾਲੇ ਲਈ

Written by  Rupinder Kaler   |  August 31st 2019 04:48 PM  |  Updated: September 06th 2019 01:35 PM

ਗੁਰਪ੍ਰੀਤ ਸਿੰਘ ਤੇ ਸ਼ਹਿਬਾਜ਼ ਸਿੰਘ ਵਿੱਚੋਂ ਦੱਸੋ ਕੌਣ ਹੈ ਤੁਹਾਡੀ ਪਹਿਲੀ ਪਸੰਦ ਤੇ ਕਰੋ ਵੋਟ ‘ਮਿਸਟਰ ਪੰਜਾਬ-2019’ ਦੇ ਗਰੈਂਡ ਫ਼ਿਨਾਲੇ ਲਈ

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ-2019’ ਆਪਣੇ ਅਖੀਰਲੇ ਪੜਾਅ ’ਤੇ ਪਹੁੰਚ ਗਿਆ ਹੈ । ਇਸ ਸ਼ੋਅ ਦਾ 8 ਸਤੰਬਰ ਨੂੰ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਮਿਸਟਰ ਪੰਜਾਬ 2019 ਦੇ ਗਰੈਂਡ ਫ਼ਿਨਾਲੇ ਵਿੱਚ ਉਹ ਗੱਭਰੂ ਹੀ ਪਹੁੰਚੇ ਹਨ, ਜਿਨ੍ਹਾਂ ਨੇ ਸ਼ੋਅ ਦੇ ਜੱਜਾਂ ਵੱਲੋਂ ਦਿੱਤੇ ਹਰ ਟਾਸਕ ਨੂੰ ਪੂਰਾ ਕੀਤਾ ਹੈ । ਇਹਨਾਂ ਗੱਭਰੂਆਂ ਵਿੱਚ ਇੱਕ ਗੱਭਰੂ ਹੈ ਸ਼ਹਿਬਾਜ਼ ਸਿੰਘ । ਲੁਧਿਆਣਾ ਦੇ ਰਹਿਣ ਵਾਲੇ ਇਸ ਗੱਭਰੂ ਨੇ ਸੈਮੀਫਾਈਨਲ ਵਿੱਚ ਆਪਣੇ ਹੁਨਰ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਜੱਜਾਂ ਨੇ ਉਸ ਨੂੰ ਗਰੈਂਡ ਫ਼ਿਨਾਲੇ ਦੀ ਟਿਕਟ ਦੇ ਦਿੱਤੀ । ਪਰ ਹੁਣ ਤੁਸੀਂ ਦਿਖਾਓ ਆਪਣਾ ਕਮਾਲ ਤੇ ਵੋਟ ਕਰਕੇ ਜਿਤਾਓ ਸ਼ਹਿਬਾਜ਼ ਸਿੰਘ ਨੂੰ ।

ਸੰਗਰੂਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਵੀ ਕਿਸੇ ਤੋਂ ਘੱਟ ਨਹੀਂ ਇਸ ਮੁੰਡੇ ਨੇ ਵੀ ਹਰ ਇੱਕ ਨੂੰ ਪਛਾੜਦੇ ਹੋਏ ਗਰੈਂਡ ਫਿਨਾਲੇ ਵਿੱਚ ਜਗ੍ਹਾ ਬਣਾਈ ਹੈ । ਜੇਕਰ ਗੁਰਪ੍ਰੀਤ ਹੈ ਤੁਹਾਡੀ ਪਹਿਲੀ ਪਸੰਦ ਤਾਂ ਅੱਜ ਹੀ ਉਸ ਨੂੰ ਵੋਟ ਕਰੋ ।

ਇਹਨਾਂ ਪ੍ਰਤੀਭਾਗੀਆਂ ਨੂੰ ਵੋਟ ਕਰਕੇ ਤੁਸੀਂ ਵੀ 8 ਸਤੰਬਰ ਨੂੰ ਹੋਣ ਵਾਲੇ ‘ਮਿਸਟਰ ਪੰਜਾਬ-2019’ ਦਾ ਹਿੱਸਾ ਬਣ ਸਕਦੇ ਹੋ ।ਵੋਟ ਕਰਨ ਵਾਲੇ ਦਰਸ਼ਕਾਂ ਵਿੱਚੋਂ ਕੁਝ ਲੱਕੀ ਲੋਕਾਂ ਨੂੰ ‘ਮਿਸਟਰ ਪੰਜਾਬ 2019’ ਦੇ ਵੀਆਈਪੀ ਪਾਸ ਦਿੱਤੇ ਜਾਣਗੇ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ਡਾਊਨਲੋਡ ਕਰੋ ਤੇ ਵੋਟ ਕਰੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network