ਫ਼ਿਲਮ "ਬਾਟਲਾ ਹਾਊਸ" ਵਿੱਚ ਜੌਨ ਅਬ੍ਰਾਹਮ ਨਾਲ ਮ੍ਰਿਣਾਲ ਠਾਕੁਰ ਆਏਗੀ ਨਜ਼ਰ

written by Rajan Sharma | October 16, 2018

ਬਾਲੀਵੁੱਡ ਅਦਾਕਾਰਾ ਮ੍ਰਿਣਾਲ ਠਾਕੁਰ ਫ਼ਿਲਮਾਂ ਵਿੱਚ ਹੋਲੀ ਹੋਲੀ ਆਪਣਾ ਰੰਗ ਬਿਖੇਰਦੀ ਨਜ਼ਰ ਆ ਰਹੀ ਹੈ| ਹਾਲ ਹੀ ਵਿੱਚ ਮ੍ਰਿਣਾਲ ਨੂੰ ‘ਲਵ ਸੋਨੀਆ’ ਫ਼ਿਲਮ ‘ਚ ਦੇਖਿਆ ਗਿਆ ਸੀ| ਫ਼ਿਲਮ ਨੂੰ ਇੰਟਰਨੈਸ਼ਨਲ ਲੇਵਲ ‘ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਮ੍ਰਿਣਾਲ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਦੀ ਫ਼ਿਲਮ ‘ਸੂਪਰ 30’ ‘ਚ ਵੀ ਨਜ਼ਰ ਆਉਣ ਵਾਲੀ ਹੈ।

mrunal-thakur-and-Hrithik

ਹੁਣ ਖ਼ਬਰ ਹੈ ਕਿ ਮ੍ਰਿਣਾਲ ਨੂੰ ਉਸ ਦਾ ਅਗਲਾ ਵੱਡਾ ਪ੍ਰੋਜੈਕਟ ਵੀ ਮਿਲ ਗਿਆ ਹੈ ਅਤੇ ਉਹ ਹੈ ਉਹਨਾਂ ਦੀ ਫ਼ਿਲਮ ‘ਬਾਟਲਾ ਹਾਉਸ’| ਜਿਸ ਵਿੱਚ ਉਹ ਜੌਨ ਅਬ੍ਰਾਹਮ ਨਾਲ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ| ਇਹ ਇੱਕ ਸੱਚੀ ਘਟਨਾ ‘ਤੇ ਅਧਾਰਤ ਹੈ| ਫ਼ਿਲਮ ਵਿੱਚ ਜੌਨ ਅਬ੍ਰਾਹਮ ਡੀਸੀਪੀ ਸੰਜੀਵ ਕੁਮਾਰ ਯਾਦਵ ਦਾ ਰੋਲ ਕਰਦੇ ਨਜ਼ਰ ਆਉਣਗੇ ਤੇ ਮ੍ਰਿਣਾਲ ਸੰਜੀਵ ਦੀ ਪਤਨੀ ਦਾ ਰੋਲ ਕਰੇਗੀ।

batla-house-story

ਮ੍ਰਿਣਾਲ ਬਾਰੇ ਗੱਲ ਕਰਦੇ ਹੋਏ ਫ਼ਿਲਮ ਦੇ ਡਾਇਰੈਕਟਰ ਨਿਖਿਲ ਅਡਵਾਨੀ ਨੇ ਮੀਡੀਆ ਨੂੰ ਦੱਸਿਆ, "ੳਸ ਨੂੰ ਆਪਣੀ ਫ਼ਿਲਮ ਲਈ ਅਜਿਹੀ ਐਕਟਰਸ ਦੀ ਭਾਲ ਸੀ ਜਿਸ ਦੀ ਇੱਕੋ ਤਰ੍ਹਾਂ ਦੀ ਇਮੇਜ਼ ਨਾ ਹੋਵੇ ਤੇ ਜੋ ਪ੍ਰਭਾਵਸ਼ਾਲੀ ਵੀ ਹੋਵੇ। ਮ੍ਰਿਣਾਲ ਇਸ ਕਿਰਦਾਰ ਲਈ ਪ੍ਰਫੈਕਟ ਹੈ। ਅਸੀਂ ਫ਼ਿਲਮ ਦੀ ਸ਼ੂਟਿੰਗ 20 ਅਕਤੂਬਰ ਤੋਂ ਸ਼ੁਰੂ ਕਰ ਰਹੇ ਹਾਂ, ਜਦੋਂਕਿ ਮ੍ਰਿਣਾਲ ਕਰੂ ਨੂੰ 1 ਨਵੰਬਰ ਤੋਂ ਜੁਆਇਨ ਕਰੇਗੀ।"

https://twitter.com/nikkhiladvani/status/1051663415947788290

You may also like