ਮੈਚ ਖ਼ਤਮ ਹੋਣ ਤੋਂ ਬਾਅਦ ਧੋਨੀ ਨੇ ਬੇਟੀ ਨਾਲ ਮਨਾਇਆ ਜਸ਼ਨ, ਵੀਡੀਓ ਵਾਇਰਲ

Written by  Gourav Kochhar   |  May 22nd 2018 09:25 AM  |  Updated: May 22nd 2018 09:25 AM

ਮੈਚ ਖ਼ਤਮ ਹੋਣ ਤੋਂ ਬਾਅਦ ਧੋਨੀ ਨੇ ਬੇਟੀ ਨਾਲ ਮਨਾਇਆ ਜਸ਼ਨ, ਵੀਡੀਓ ਵਾਇਰਲ

ਕਿੰਗਜ਼ ਇਲੈਵਨ ਪੰਜਾਬ ਨੂੰ ਆਈ.ਪੀ.ਐੱਲ. ਦੇ 56ਵੇਂ ਮੁਕਾਬਲੇ 'ਚ ਹਰਾਉਣ ਦੇ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜਿੱਤ ਦਾ ਜਸ਼ਨ ਆਪਣੀ ਬੇਟੀ ਜੀਵਾ ਦੇ ਨਾਲ ਮੈਦਾਨ 'ਤੇ ਮਨਾਇਆ। ਧੋਨੀ MS Dhoni ਨੇ ਇਸ ਮੈਚ ਦਾ ਅੰਤ ਵੀ ਛੱਕਾ ਲਗਾ ਕੇ ਕੀਤਾ ਅਤੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਆਫ ਤੋਂ ਬਾਹਰ ਕੱਢਿਆ।

MS Dhoni

ਚੇਨਈ ਸੁਪਰ ਕਿੰਗਜ਼ ਦੇ ਅਧਿਕਾਰਕ ਟਵਿਟਰ ਅਕਾਊਂਟ ਤੋਂ ਪੋਸਟ ਕੀਤੇ ਗਏ ਇਕ ਵੀਡੀਓ 'ਚ ਧੋਨੀ MS Dhoni ਮੈਚ ਦੇ ਬਾਅਦ ਮੈਦਾਨ 'ਤੇ ਜੀਵਾ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ। ਉਥੇ ਜੀਵਾ ਚੇਨਈ ਸੁਪਰ ਕਿੰਗਜ਼ ਟੀਮ ਦੀ ਜਿੱਤ ਦੀ ਖੁਸ਼ੀ 'ਚ ਮੈਦਾਨ 'ਤੇ ਨੱਚ ਰਹੀ ਹੈ। ਵੀਡੀਓ 'ਚ ਧੋਨੀ ਦੇ ਨਾਲ ਦੀਪਕ ਚਾਹਰ ਅਤੇ ਪੰਜਾਬ ਟੀਮ KXIP ਦੇ ਕਰਨ ਨਾਇਰ ਵੀ ਦਿਖ ਰਹੇ ਹਨ। ਦਰਅਸਲ ਜੀਵ ਆਪਣੀ ਮੰਮੀ ਸਾਕਸ਼ੀ ਦੇ ਨਾਲ ਸੀ.ਐੱਸ.ਕੇ. ਦਾ ਆਖਰੀ ਲੀਗ ਮੈਚ ਦੇਖਣ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਆਈ ਸੀ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ 153 ਦੌੜਾਂ 'ਤੇ ਆਲਆਊਟ ਹੋ ਗਈ। ਫਿਰ ਬੱਲੇਬਾਜ਼ੀ ਕਰਨ ਆਈ ਚੇਨਈ ਨੇ 19.1 ਓਵਰਾਂ 'ਚ 159 ਦੌੜਾਂ ਬਣਾ ਦਿੱਤੀਆ ਅਤੇ ਇਸ ਮੈਚ ਨੂੰ 5 ਵਿਕਟਾਂ ਨਾਲ ਜਿੱਤ ਲਿਆ। ਧੋਨੀ MS Dhoni ਦੀ ਪੂਰੀ ਟੀਮ ਹੁਣ ਮੁੰਬਈ ਦੇ ਲਈ ਰਾਵਨਾ ਹੋ ਚੁੱਕੀ ਹੈ, ਜਿੱਥੇ ਉਨ੍ਹਾਂ ਨੂੰ ਸਨਰਾਇਜਰਜ਼ ਹੈਦਰਾਬਾਦ ਦੇ ਖਿਲਾਫ 22 ਮਈ ਨੂੰ ਆਈ.ਪੀ.ਐੱਲ. 11 ਦਾ ਪਹਿਲਾਂ ਕੁਆਲੀਫਾਇਰ ਖੇਡਣਾ ਹੈ। ਦੂਸਰੇ ਨੰਬਰ 'ਤੇ ਮੌਜੂਦ ਚੇਨਈ ਨੂੰ ਫਾਈਨਲ 'ਚ ਦੋ ਮੌਕੇ ਮਿਲਣਗੇ।

dhoni


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network