Advertisment

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੋਇਆ ਇੱਕ ਮਹੀਨਾ, ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ਾਸ ਦੋਸਤ ਨੇ ਸਾਂਝੀ ਕੀਤੀ ਤਸਵੀਰ

author-image
By Shaminder
New Update
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੋਇਆ ਇੱਕ ਮਹੀਨਾ, ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ਾਸ ਦੋਸਤ ਨੇ ਸਾਂਝੀ ਕੀਤੀ ਤਸਵੀਰ
Advertisment
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇੱਕ ਮਹੀਨਾ ਹੋ ਚੁੱਕਿਆ ਹੈ ।ਪਰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਉਨ੍ਹਾਂ ਦੇ ਸਾਥੀ ਕਲਾਕਾਰ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਸਬੰਧਤ ਅਕਸਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ । ਉਨ੍ਹਾਂ ਦੇ ਕਰੀਬੀ ਦੋਸਤ ਅਤੇ ‘ਦਿਲ ਬੇਚਾਰਾ’ ਦੇ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਸੁਨੇਹਾ ਲਿਖਿਆ ਹੈ । https://www.instagram.com/p/CCmwCZgA2Uc/ ਮੁਕੇਸ਼ ਨੇ ਸੁਸ਼ਾਂਤ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਇਕ ਭਾਵੁਕ ਸੰਦੇਸ਼ ਵੀ ਲਿਖਿਆ। ਆਪਣੇ ਇੰਸਟਾਗ੍ਰਾਮ 'ਤੇ ਮੁਕੇਸ਼ ਨੇ ਲਿਖਿਆ, 'ਇਕ ਮਹੀਨਾ ਹੋ ਗਿਆ ਹੈ ਅੱਜ, ਹੁਣ ਤਾਂ ਕਦੇ ਫੋਨ ਵੀ ਨਹੀਂ ਆਵੇਗਾ ਤੇਰਾ।' ਇਸ ਫੋਟੋ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਹਨ ਤੇ ਲਗਾਤਾਰ ਕੁਮੈਂਟਸ ਵੀ ਆ ਰਹੇ ਹਨ।ਜ਼ਿਕਰਯੋਗ ਹੈ ਕਿ ਮੁਕੇਸ਼ ਛਾਬੜਾ ਦਿਲ ਬੇਚਾਰਾ ਦੇ ਨਿਰਦੇਸ਼ਕ ਹਨ। ਦਿਲ ਬੇਚਾਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ ਹੈ। ਇਸ 'ਚ ਸੁਸ਼ਾਂਤ ਨਾਲ ਸੰਜਨਾ ਸਾਂਘੀ ਵੀ ਨਜ਼ਰ ਆਵੇਗੀ। ਫਿਲਮ ਲੈ ਕੇ ਪ੍ਰਸ਼ੰਸਕਾ 'ਚ ਬੇਸਬਰੀ ਵੀ ਦੇਖੀ ਜਾ ਸਕਦੀ ਹੈ। https://www.instagram.com/p/CCfoEp0AWnx/
Advertisment

Stay updated with the latest news headlines.

Follow us:
Advertisment
Advertisment
Latest Stories
Advertisment