ਔਰਤਾਂ ’ਤੇ ਮੁਕੇਸ਼ ਖੰਨਾ ਦਾ ਵਿਵਾਦਿਤ ਬਿਆਨ ਵਾਇਰਲ

written by Rupinder Kaler | October 31, 2020

ਕੰਗਣਾ ਰਨੌਤ ਵਾਂਗ ਮੁਕੇਸ਼ ਖੰਨਾ ਵੀ ਵਿਵਾਦਾਂ ਵਿੱਚ ਰਹਿੰਦੇ ਹਨ । ਕਪਿਲ ਸ਼ਰਮਾ ਦੇ ਸ਼ੋਅ ਤੋਂ ਸ਼ੁਰੂ ਹੋਇਆ ਵਿਵਾਦ ਹਾਲੇ ਤੱਕ ਜਾਰੀ ਹੈ । ਇਸ ਸਭ ਦੇ ਚਲਦੇ ਉਹਨਾਂ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਮੀ-ਟੂ ਤੇ ਆਪਣੇ ਵਿਚਾਰ ਰੱਖ ਰਹੇ ਹਨ ।

mukesh khanna

ਹੋਰ ਪੜ੍ਹੋ :-

mukesh khanna

 

ਵਾਇਰਲ ਵੀਡੀਓ ਵਿੱਚ ਮੁਕੇਸ਼ ਖੰਨਾ ਘਰ ਤੋਂ ਬਾਹਰ ਜਾ ਕੇ ਔਰਤਾਂ ਦੇ ਕੰਮ ਕਰਨ ਤੇ ਇਤਰਾਜ਼ ਜਤਾਇਆ ਹੈ । ਮੁਕੇਸ਼ ਖੰਨਾ ਦਾ ਕਹਿਣਾ ਹੈ ਕਿ ਔਰਤਾਂ ਦਾ ਘਰ ਤੋਂ ਬਾਹਰ ਨਿਕਲਣਾ ਵੱਡੀ ਸਮੱਸਿਆ ਹੈ । ਮੁਕੇਸ਼ ਦੇ ਇਸ ਬਿਆਨ ਨੂੰ ਮੀ-ਟੂ ਅਭਿਆਨ ਨਾਲ ਜੋੜ ਦਿੱਤਾ ਗਿਆ ਸੀ । ਉਹ ਕਹਿੰਦੇ ਹਨ ਕਿ ਮੀ-ਟੂ ਦੀ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਔਰਤਾਂ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਲੱਗੀਆਂ ਸਨ ।

mukesh khanna

ਔਰਤਾਂ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੁੰਦੀਆਂ ਹਨ । ਪਰ ਇਸ ਨਾਲ ਸਭ ਤੋਂ ਜ਼ਿਆਦਾ ਦੁੱਖ ਬੱਚਿਆਂ ਨੂੰ ਉਠਾਉਣੇ ਪੈਂਦੇ ਹਨ । ਵੀਡੀਓ ਵਿੱਚ ਮੁਕੇਸ਼ ਇਹ ਵੀ ਕਹਿੰਦੇ ਹਨ ਕਿ ਔਰਤ ਔਰਤ ਹੁੰਦੀ ਹੈ ਤੇ ਮਰਦ ਮਰਦ । ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕ ਮੁਕੇਸ਼ ਕੰਨਾ ਦੀ ਅਲੋਚਨਾ ਕਰ ਰਹੇ ਹਨ । ਇਸ ਵੀਡੀਓ ਤੇ ਮੁਕੇਸ਼ ਨੇ ਕੋਈ ਸਫਾਈ ਪੇਸ਼ ਨਹੀਂ ਕੀਤੀ ।

https://twitter.com/Hindutva__watch/status/1321974625950076928

You may also like