Advertisment

ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਹੋਇਆ ਦੇਹਾਂਤ

author-image
By Rupinder Kaler
New Update
ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਹੋਇਆ ਦੇਹਾਂਤ
Advertisment
ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦੇਹਾਂਤ ਹੋ ਗਿਆ ਹੈ । ਮੁਕੇਸ਼ ਖੰਨਾ ਦੇ ਭਰਾ ਸਤੀਸ਼ ਖੰਨਾ ਦਾ ਦੇਹਾਂਤ 84 ਸਾਲ ਦੀ ਉਮਰ ’ਚ ਹਾਰਟ ਅਟੈਕ ਨਾਲ ਹੋਇਆ ਹੈ। ਇਸ ਤੋਂ ਪਹਿਲਾਂ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ, 8 ਅਪ੍ਰੈਲ ਨੂੰ ਸਤੀਸ਼ ਖੰਨਾ ਦੀ ਕੋਰੋਨਾ ਰਿਪੋਰਟ ਨਿਗੇਟਿਵ ਆਈ ਸੀ ਪਰ ਕੋਰੋਨਾ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਦੌਰਾਨ ਸਤੀਸ਼ ਨੂੰ ਹਾਰਟਅਟੈਕ ਆ ਗਿਆ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। publive-image ਹੋਰ ਪੜ੍ਹੋ :
Advertisment
ਹਰਭਜਨ ਸਿੰਘ ਨੇ ਭੰਗੜਾ ਪਾ ਕੇ ਜਿੱਤਿਆ ਸਭ ਦਾ ਦਿਲ, ਵੀਡੀਓ ’ਤੇ ਪਤਨੀ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ publive-image ਮੁਕੇਸ਼ ਖੰਨਾ ਨੇ ਭਰਾ ਦੇ ਦੇਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਤੇ ਦਿੱਤੀ ਹੈ ।ਖੰਨਾ ਨੇ ਦੱਸਿਆ ਕਿ ‘ਸ਼ਨੀਵਾਰ ਦੀ ਦੁਪਹਿਰ ਨੂੰ ਉਹ ਬੇਹੱਦ ਕਮਜ਼ੋਰੀ ਮਹਿਸੂਸ ਕਰ ਰਹੇ ਸਨ। ਉਦੋਂ ਥੋੜ੍ਹੀ ਦੇਰ ਬਾਅਦ ਭਰਾ ਜੀ ਨੂੰ ਅਚਾਨਕ ਹਾਰਟ ਅਟੈਕ ਆਇਆ। publive-image ਮੁੰਬਈ ’ਚ ਬਾਂਦਰਾ ਦੇ ਪਾਲੀ ਹਿਲ ਇਲਾਕੇ ’ਚ ਰਹਿਣ ਵਾਲੇ ਮੇਰੇ ਭਰਾ ਜੀ ਨੂੰ ਅਟੈਕ ਆਉਣ ਦੇ ਤੁਰੰਤ ਬਾਅਦ ਹਸਪਤਾਲ ਲੈ ਜਾਇਆ ਗਿਆ ਸੀ ਪਰ ਹਸਪਤਾਲ ’ਚ ਐਡਮਿਟ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ।’
Advertisment

Stay updated with the latest news headlines.

Follow us:
Advertisment
Advertisment
Latest Stories
Advertisment