ਮੁੱਖ ਮੰਤਰੀ ਤੇ ਸੋਨੀ ਮਾਨ ਲੈ ਕੇ ਆ ਰਹੇ ਨੇ ਧਾਰਮਿਕ ਗੀਤ, ਦੇਖੋ ਵੀਡੀਓ

Written by  Aaseen Khan   |  February 28th 2019 05:58 PM  |  Updated: February 28th 2019 05:58 PM

ਮੁੱਖ ਮੰਤਰੀ ਤੇ ਸੋਨੀ ਮਾਨ ਲੈ ਕੇ ਆ ਰਹੇ ਨੇ ਧਾਰਮਿਕ ਗੀਤ, ਦੇਖੋ ਵੀਡੀਓ

ਮੁੱਖ ਮੰਤਰੀ ਤੇ ਸੋਨੀ ਮਾਨ ਲੈ ਕੇ ਆ ਰਹੇ ਨੇ ਧਾਰਮਿਕ ਗੀਤ, ਦੇਖੋ ਵੀਡੀਓ : ਧਰਮਪ੍ਰੀਤ ਉਰਫ ਮੁੱਖ ਮੰਤਰੀ ਜਿਹੜਾ ਧਮਕ ਬੇਸ ਨਾਲ ਵੀ ਕਾਫੀ ਮਸ਼ਹੂਰ ਹੋ ਚੁੱਕਿਆ ਹੈ। ਮੁੱਖ ਮੰਤਰੀ ਦੇ ਹੁਣ ਤੱਕ ਦੋ ਗਾਣੇ ਆ ਚੁੱਕੇ ਹਨ ਅਤੇ ਦੋਨੋ ਹੀ ਕਾਫੀ ਹਿੱਟ ਰਹੇ ਹਨ। ਹਾਲ 'ਚ ਸੋਨੀ ਮਾਨ ਨਾਲ ਆਇਆ ਮੁੱਖ ਮੰਤਰੀ ਦਾ ਗੀਤ 'ਡੇਵਿਲ' ਵੀ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਛਾਇਆ ਰਿਹਾ ਹੈ। ਡੇਵਿਲ ਗਾਣੇ ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਉੱਥੇ ਹੀ ਹੁਣ ਮੁੱਖ ਮੰਤਰੀ ਅਤੇ ਗਾਇਕਾ ਸੋਨੀ ਮਾਨ ਜਲਦ ਹੀ ਇੱਕ ਧਾਰਮਿਕ ਗੀਤ ਲੈ ਕੇ ਆਰ ਰਹੇ ਹਨ। ਜਿਸ ਦਾ ਨਾਮ ਹੈ 'ਖਾਲਸੇ ਦੀਆਂ ਕਾਰ'। ਇਸ ਬਾਰੇ ਜਾਣਕਾਰ ਮੁੱਖ ਮੰਤਰੀ ਨੇ ਸ਼ੋਸ਼ਲ ਮੀਡੀਆ 'ਤੇ ਸੋਨੀ ਮਾਨ ਨਾਲ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

ਖਾਲਸੇ ਦਾ ਕਾਰ ਧਾਰਮਿਕ ਗੀਤ ਦੇ ਬੋਲ ਨਾਮਵਰ ਗੀਤਕਾਰ ਗਰਾਇਆ ਤੇਰਾ ਦੇ ਹਨ ਜਿੰਨ੍ਹਾਂ ਨੇ 'ਸੰਤਾ ਦੀ ਤਸਵੀਰ' ਅਤੇ 'ਕਮਾਊ ਪੁੱਤ' ਵਰਗੇ ਕਈ ਹਿੱਟ ਗਾਣੇ ਲਿਖੇ ਹਨ। ਗਰਾਇਆ ਹੋਰਾਂ ਨੇ ਵੀ ਮੁੱਖ ਮੰਤਰੀ ਨਾਲ ਤਸਵੀਰ ਸ਼ੇਅਰ ਕਰਕੇ ਗਾਣੇ ਬਾਰੇ ਜਾਣਕਾਰੀ ਦਿੱਤੀ ਹੈ।ਸ਼ੋਸ਼ਲ ਮੀਡੀਆ ਦੇ ਰਾਹੀਂ ਸਟਾਰ ਬਣੇ ਮੁੱਖ ਮੰਤਰੀ ਅਤੇ ਸੋਨੀਆ ਮਾਨ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ।

ਹੋਰ ਵੇਖੋ : ਜਲੰਧਰ ਤੇਂਦੂਆ ਮਾਮਲਾ - ਜੇ ਕਿਸੇ ਯੌਰਪ ਦੇਸ਼ 'ਚ ਹੁੰਦਾ ਗੋਰਿਆਂ ਨੇ 10 ਮਿੰਟ ਲੌਣੇ ਸੀ ਫੜਨ ਨੂੰ - ਰੇਸ਼ਮ ਸਿੰਘ ਅਨਮੋਲ

 

View this post on Instagram

 

Ajj zindagi ch pheli var cinema da lutaf uthaya Te film dekh ke Bahut Anand aya ??? @sony_maan_official @62weststudio

A post shared by Mukh Mantri (@mukhmantrimusic) on

ਮੁੱਖ ਮੰਤਰੀ ਦੀ ਹਰ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਸ ਦੇ ਗਾਣੇ ਡੇਵਿਲ ਨੂੰ ਯੂ ਟਿਊਬ 'ਤੇ 9.6 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਹਨ। ਦੇਖਣਾ ਹੋਵੇਗਾ ਮੁੱਖ ਮੰਤਰੀ ਅਤੇ ਸੋਨੀ ਮਾਨ ਦੇ ਧਾਰਮਿਕ ਗਾਣੇ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network