ਮਾਡਲ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ਆਏ ਦਿਨ ਨਵਾਂ ਰੂਪ ਲੈ ਰਹੀ ਹੈ । ਇਸ ਲੜਾਈ ਦੀਆਂ ਲਪਟਾਂ ਦੂਰ ਦੂਰ ਤੱਕ ਪਹੁੰਚ ਰਹੀਆਂ ਹਨ । ਇੱਥੇ ਹੀ ਬਸ ਨਹੀਂ ਇਸ ਲੜਾਈ ਵਿੱਚ ਧਮਕ ਬੇਸ ਵਾਲਾ ਮੁੱਖ ਮੰਤਰੀ ਵੀ ਕੁੱਦ ਪਿਆ ਹੈ । ਮੁੱਖ ਮੰਤਰੀ ਨੇ ਹਿਮਾਂਸ਼ੀ ਤੇ ਸ਼ਹਿਨਾਜ਼ ਨੂੰ ਬੇਨਤੀ ਕੀਤੀ ਹੈ ਕਿ ਦੋਵੇਂ ਕੁੜੀਆਂ ਬਹੁਤ ਵਧੀਆ ਹਨ ।
Shehnaz Gill Vs Himanshi Khurana Shehnaz replies to Himanshi on Instagram, deletes posts later!!
Shehnaz Gill Vs Himanshi Khurana Shehnaz replies to Himanshi on Instagram, deletes posts later!!
Posted by PTC News on Wednesday, January 23, 2019
ਮਿਊਜ਼ਿਕ ਇੰਡਸਟਰੀ ਵਿੱਚ ਦੋਵੇਂ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਪਰ ਦੋਵਾਂ ਨੂੰ ਇਸ ਤਰ੍ਹਾਂ ਨਹੀਂ ਲੜਨਾ ਚਾਹੀਦਾ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਬਹਿਸਬਾਜ਼ੀ ਚੱਲ ਰਹੀ ਹੈ । ਸ਼ਹਿਨਾਜ਼ ਨੇ ਹਿਮਾਂਸ਼ੀ ਖੁਰਾਣਾ ਦੇ ਗਾਣੇ ਨੂੰ ਲੈ ਕੇ ਕੋਈ ਪੋਸਟ ਪਾਈ ਸੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਛਿੜੀ ਇਹ ਜੰਗ ਲਗਾਤਾਰ ਵੱਧਦੀ ਜਾ ਰਹੀ ਹੈ ।
ਇਸ ਲੜਾਈ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਦਖਲ ਦਿੱਤਾ ਹੈ । ਇਸ ਤੋਂ ਪਹਿਲਾਂ ਹਿਮਾਂਸ਼ੀ ਖੁਰਾਣਾ ਵੀ ਮੁੱਖ ਮੰਤਰੀ ਦੇ ਹੱਕ ਵਿੱਚ ਆਈ ਸੀ । ਹਿਮਾਂਸ਼ੀ ਨੇ ਵੀ ਮੁੱਖ ਮੰਤਰੀ ਦੀ ਇੱਕ ਵੀਡਿਓ ਸ਼ੇਅਰ ਕਰਕੇ ਉਸ ਦੇ ਹੱਕ ਵਿੱਚ ਅਵਾਜ਼ ਉਠਾਈ ਸੀ ।