ਮੁੱਖ ਮੰਤਰੀ ਨਾਲ 'ਦ ਗ੍ਰੇਟ ਖਲੀ' ਦੀ ਸੈਲਫੀ, ਕੁਝ ਹੀ ਸਮੇਂ 'ਚ ਵਾਇਰਲ ਹੋਈ ਵੀਡੀਓ

written by Aaseen Khan | February 09, 2019

ਮੁੱਖ ਮੰਤਰੀ ਨਾਲ 'ਦ ਗ੍ਰੇਟ ਖਲੀ' ਦੀ ਸੈਲਫੀ, ਕੁਝ ਹੀ ਸਮੇਂ 'ਚ ਵਾਇਰਲ ਹੋਈ ਵੀਡੀਓ : ਸ਼ੋਸ਼ਲ ਮੀਡੀਆ ਤੋਂ ਚਰਚਾ ਆਇਆ ਧਮਕ ਬੇਸ ਵਾਲਾ ਮੁੱਖ ਮੰਤਰੀ ਜਿਸ ਨੇ ਹਨੀ ਸਿੰਘ ਵਰਗੇ ਰੈਪ ਸਟਾਰ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਮੁੱਖ ਮੰਤਰੀ ਦੀਆਂ ਹਰ ਰੋਜ਼ ਹੀ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਇੱਕ ਹੋਰ ਵੀਡੀਓ ਥੋੜੇ ਹੀ ਸਮੇਂ 'ਚ ਸ਼ੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ। ਇਸ ਵੀਡੀਓ 'ਚ WWE ਦੇ ਸਟਾਰ ਰੈਸਲਰ ਰਹਿ ਚੁੱਕੇ 'ਦ ਗ੍ਰੇਟ ਖਲੀ' ਮੁੱਖ ਮੰਤਰੀ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ।

 
View this post on Instagram
 

Vadde Palwan @dalipsinghcwe nal Milke Bahut khushi hoi ajj .. nal mere @sony_maan_official @ranbirbath @preetlehri @ranjodhbir @62weststudio

A post shared by Mukh Mantri (@mukhmantrimusic) on

ਮੁੱਖ ਮੰਤਰੀ ਅਤੇ ਸੋਨੀ ਮਾਨ ਅੱਜ ਰੈਸਲਰ ਦੁਲੀਪ ਸਿੰਘ ਯਾਨੀ ਖਲੀ ਨੂੰ ਮਿਲਣ ਲਈ ਪਹੁੰਚੇ ਹਨ ਜਿਸ ਦੀ ਵੀਡੀਓ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦੱਸ ਦਈਏ ਸੋਨੀ ਮਾਨ ਅਤੇ ਮੁੱਖ ਮੰਤਰੀ ਆਪਣੇ ਆਉਣ ਵਾਲੇ ਗਾਣੇ ਡੇਵਿਲ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਡੇਵਿਲ ਗਾਣੇ ਦਾ ਟੀਜ਼ਰ ਕਾਫੀ ਹਿੱਟ ਰਿਹਾ ਹੈ ਜਿਸ ਨੂੰ ਕੁਝ ਹੀ ਦਿਨਾਂ 'ਚ ਯੂ ਟਿਊਬ 'ਤੇ 17 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।ਮੁੱਖ ਮੰਤਰੀ ਅਤੇ ਸੋਨੀ ਮਾਨ ਦੇ ਡੇਵਿਲ ਗਾਣੇ ਦਾ ਟੀਜ਼ਰ ਟਰੇਂਡਿੰਗ ਲਿਸਟ 'ਚ ਚੱਲ ਰਿਹਾ ਹੈ। ਹੋਰ ਵੇਖੋ : ਵਾਮੀਕਾ ਗੱਬੀ ਦੀਆਂ ਫਨੀ ਵੀਡੀਓਜ਼ ਹੋਈਆਂ ਸ਼ੋਸ਼ਲ ਮੀਡੀਆ ‘ਤੇ ਵਾਇਰਲ, ਦੇਖੋ ਵੀਡੀਓ ਗ੍ਰੇਟ ਖਲੀ ਦੇ ਨਾਲ ਮੁੱਖ ਮੰਤਰੀ ਦੀ ਇਹ ਸੈਲਫੀ ਵੀ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਰ ਰਹੀ ਹੈ। ਮੁੱਖ ਮੰਤਰੀ ਦਾ ਡੇਵਿਲ ਗਾਣਾ ਦੂਸਰਾ ਗਾਣਾ ਹੋਣ ਵਾਲਾ ਹੈ ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ ਜਿਸ ਨੇ ਵੀ ਖਾਸੀਆਂ ਸੁਰਖੀਆਂ ਬਟੋਰੀਆਂ ਹਨ।

0 Comments
0

You may also like