ਕਿਸੇ ਫ਼ਿਲਮ 'ਤੇ ਕਿੰਨੀ ਲੱਗਦੀ ਹੈ ਮਿਹਨਤ, 'ਮੁਕਲਾਵਾ' ਫ਼ਿਲਮ ਦੀ ਮੇਕਿੰਗ ਵੀਡਿਓ ਨੂੰ ਦੇਖਕੇ  ਲੱਗ ਜਾਂਦਾ ਹੈ ਅੰਦਾਜ਼ਾ 

written by Rupinder Kaler | May 11, 2019

24 ਮਈ ਨੂੰ ਮੁਕਲਾਵਾ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾ ਫ਼ਿਲਮ ਦਾ ਟਰੇਲਰ ਤੇ ਗਾਣੇ ਰਿਲੀਜ਼ ਕੀਤੇ ਗਏ ਹਨ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ । ਇਸ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਪੰਜਾਬ ਦੇ ਸੱਭਿਆਚਾਰ ਨੂੰ ਬਿਆਨ ਕਰੇਗੀ । ਇਸ ਸਭ ਦੇ ਚੱਲਦੇ ਫ਼ਿਲਮ ਦੀ ਮੇਕਿੰਗ ਦੀਆਂ ਕੁਝ ਵੀਡਿਓ ਸਾਹਮਣੇ ਆਈਆਂ ਹਨ । https://www.instagram.com/p/BxNdGdMD4wa/ ਵੀਡਿਓ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਫ਼ਿਲਮ ਦੇ ਆਰਟ ਡਾਇਰੈਕਟਰ ਪੁਰਾਣੇ ਜ਼ਮਾਨੇ ਦੇ ਘਰਾਂ ਨੂੰ ਉਸੇ ਰੂਪ ਵਿੱਚ ਸਵਾਰ ਰਹੇ ਹਨ । ਇਹਨਾਂ ਵੀਡਿਓ ਨੂੰ ਦੇਖਕੇ ਪਤਾ ਲਗ ਜਾਂਦਾ ਹੈ ਕਿ ਕਿਸੇ ਫ਼ਿਲਮ ਨੂੰ ਅਸੀਂ ਇੱਕ ਮਿੰਟ ਵਿੱਚ ਹਿੱਟ ਜਾਂ ਫਲਾਪ ਕਹਿ ਦਿੰਦੇ ਹਾਂ ਪਰ ਉਸ ਫ਼ਿਲਮ ਨੂੰ ਬਨਾਉਣ ਵਿੱਚ ਕਿਨੇ ਲੋਕਾਂ ਦੀ ਮਿਹਨਤ ਹੁੰਦੀ ਹੈ, ਉਸ ਦਾ ਅੰਦਾਜਾ ਇਹਨਾਂ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ । https://www.instagram.com/p/BxEVX9jD6t4/ ਮੇਕਿੰਗ ਵੀਡਿਓ ਵਿੱਚ ਫ਼ਿਲਮ ਦੇ ਪ੍ਰੋਡਿਊਸਰ ਮਨਮੌੜ ਸਿੱਧੂ ਦੀ ਸ਼ਮੂਲੀਅਤ ਵੀ ਦੇਖੀ ਜਾ ਸਕਦੀ ਹੈ । ਇਹਨਾਂ ਵੀਡਿਓ ਵਿੱਚ ਪੁਰਾਣੇ ਕੱਚੇ ਘਰ ਪਿੱਤਲ ਦੇ ਬਰਤਨ, ਚਰਖੇ ਤੇ ਹੋਰ ਬਹੁਤ ਕੁਝ ਦੇਖਿਆ ਜਾ ਸਕਦਾ ਹੈ । ਮੁਕਲਾਵਾ’ ਮੂਵੀ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਅਤੇ ਸੋਨਮ ਬਾਜਵਾ ਨਜ਼ਰ ਆਉਣਗੇ। https://www.youtube.com/watch?time_continue=76&v=H54APxaTecU ਇਨ੍ਹਾਂ ਦੋਵਾਂ ਤੋਂ ਇਲਾਵਾ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਅਤੇ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਇਹ ਫ਼ਿਲਮ ਮੁਕਲਾਵਾ ਜਿਹੜੀ ਕੇ ਰੋਮਾਂਟਿਕ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ, ਜਿਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਹੁਣ ਦੇਖਣਾ ਹੋਵੇਗਾ 24 ਮਈ ਨੂੰ ਦਰਸ਼ਕਾਂ ਨੂੰ ਸੋਨਮ ਤੇ ਐਮੀ ਦਾ ਮੁਕਲਾਵਾ ਕਿੰਨ੍ਹਾਂ ਕੁ ਭਾਉਂਦਾ ਹੈ। https://www.youtube.com/watch?time_continue=52&v=uojE9jHZGnc

0 Comments
0

You may also like