84 ਦੇ ਦੰਗਿਆਂ ਨੂੰ ਯਾਦ ਕਰਕੇ ਰੋ ਪਏ ਮੁਕੁਲ ਦੇਵ, ਦੋਸਤਾਂ ਨਾਲ ਟੋਲੀਆਂ ਬਣਾਕੇ ਮੁਕੁਲ ਦੇਵ ਕਰਦੇ ਸਨ ਇਹ ਕੰਮ

Written by  Rupinder Kaler   |  April 02nd 2020 02:07 PM  |  Updated: April 02nd 2020 02:07 PM

84 ਦੇ ਦੰਗਿਆਂ ਨੂੰ ਯਾਦ ਕਰਕੇ ਰੋ ਪਏ ਮੁਕੁਲ ਦੇਵ, ਦੋਸਤਾਂ ਨਾਲ ਟੋਲੀਆਂ ਬਣਾਕੇ ਮੁਕੁਲ ਦੇਵ ਕਰਦੇ ਸਨ ਇਹ ਕੰਮ

ਮੁਕੁਲ ਦੇਵ ਏਨੀਂ ਦਿਨੀਂ ਆਪਣੀ ਪੰਜਾਬੀ ਫ਼ਿਲਮ ‘ਸ਼ਰੀਕ-2’ ਦੀ ਸ਼ੂਟਿੰਗ ਵਿੱਚ ਬਿਜੀ ਹਨ, ਇਸ ਤੋਂ ਇਲਾਵਾ ਉਹ ਵੈੱਬ ਸੀਰੀਜ ‘ਸਟੇਟ ਆਫ਼ ਸੀਜ 26/11’ ਵਿੱਚ ਨਜ਼ਰ ਆ ਰਹੇ ਹਨ । ਇਸ ਸਭ ਦੇ ਚਲਦੇ ਮੁਕੁਲ ਦੇਵ ਨੇ ਇੱਕ ਵੈੱਬ ਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਦੀਆਂ ਕੁਝ ਕੌੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ । ਮੁਕੁਲ ਦੇਵ ਦੇ ਪਿਤਾ ਪੁਲਿਸ ਫੋਰਸ ਵਿੱਚ ਸਨ ਅਤੇ 1984 ਦੇ ਦੰਗਿਆਂ ਦੌਰਾਨ ਉਹਨਾਂ ਦੀ ਡਿਊਟੀ ਦਿੱਲੀ ਵਿੱਚ ਲੱਗੀ ਹੋਈ ਸੀ ।

https://www.instagram.com/p/B-ZfiIWprAn/

ਮੁਕੁਲ ਦੇਵ ਨੇ ਇਸ ਇੰਟਰਵਿਊ ਵਿੱਚ ਦੱਸਿਆ ਕਿ ‘ਜਦੋਂ ਦਿੱਲੀ ਵਿੱਚ ਦੰਗੇ ਫੈਲੇ ਹੋਏ ਸਨ ਤਾਂ ਪਾਪਾ ਕਈ-ਕਈ ਦਿਨ ਘਰ ਨਹੀਂ ਸਨ ਆਉਂਦੇ । ਉਹ ਦੰਗਿਆਂ ਨੂੰ ਰੋਕਣ ਵਿੱਚ ਲੱਗੇ ਹੋਏ ਸਨ ਤੇ ਇਸ ਸਭ ਦੇ ਚਲਦੇ ਉਹ ਜ਼ਖਮੀ ਵੀ ਹੋ ਗਏ ਸਨ । ਜਦਂੋ ਉਹ ਕਈ ਦਿਨਾਂ ਬਾਅਦ ਘਰ ਵਾਪਿਸ ਆਏ ਤਾਂ ਉਹਨਾਂ ਦੇ ਸਰੀਰ ਤੇ ਕਈ ਜ਼ਖਮ ਸਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਸਾਰੇ ਹੈਰਾਨ ਸੀ’ ।

https://www.instagram.com/p/B93albsp5tF/

ਮੁਕੁਲ ਦੇਵ ਨੇ ਦੰਗਿਆਂ ਦੇ ਹਲਾਤਾਂ ਤੇ ਬੋਲਦੇ ਹੋਏ ਕਿਹਾ ਕਿ ‘ ਅਸੀ ਇਹਨਾਂ ਦੰਗਿਆਂ ਦੌਰਾਨ ਵੱਖ ਵੱਖ ਟੋਲੀਆਂ ਬਣਾਈਆਂ ਹੋਈਆਂ ਸਨ । ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਦੰਗਾਈ ਸਾਡੇ ਦੋਸਤਾਂ ਨੂੰ ਹਾਨੀ ਨਾ ਪਹੁੰਚਾਉਣ । ਇਸ ਲਈ ਅਸੀਂ ਰਾਤਾਂ ਨੂੰ ਜਾਗਦੇ ਸੀ ਅਤੇ ਆਪਣੇ ਦੋਸਤਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸੀ । ਜੇਕਰ ਕੋਈ ਸਾਹਮਣੇ ਆ ਵੀ ਜਾਂਦਾ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਸਾਡੇ ਦੋਸਤਾਂ ਤੱਕ ਪਹੁੰਚਣ ਤੋਂ ਪਹਿਲਾਂ ਸਾਡੇ ਨਾਲ ਭਿੜਨਾ ਪਵੇਗਾ’ ।

https://www.instagram.com/p/B9vsxabJtKH/

ਹਾਲ ਹੀ ਵਿੱਚ ਦਿੱਲੀ ਵਿੱਚ ਭੜਕੇ ਦੰਗਿਆਂ ਤੇ ਬੋਲਦੇ ਹੋਏ ਮੁਕੁਲ ਦੇਵ ਨੇ ਕਿਹਾ ‘ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਬਹੁਤ ਦੁੱਖ ਹੁੰਦਾ ਹੈ । ਇਸ ਵਿੱਚ ਸਿਰਫ ਇਨਸਾਨ ਮਰਦੇ ਹਨ । ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀਆਂ ਚੀਜਾਂ ਨਾ ਹੋਣ’ ।

https://www.instagram.com/p/B9TRbJlJC2H/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network