ਮੁਕਲ ਦੇਵ ਨੇ ਆਪਣੀ ਤੇ ਬੱਬੂ ਮਾਨ ਦੀ ਬੇਹੱਦ ਹੀ ਖ਼ਾਸ ਤਸਵੀਰ ਕੀਤੀ ਸਾਂਝੀ

Written by  Lajwinder kaur   |  March 07th 2019 04:06 PM  |  Updated: March 07th 2019 04:09 PM

ਮੁਕਲ ਦੇਵ ਨੇ ਆਪਣੀ ਤੇ ਬੱਬੂ ਮਾਨ ਦੀ ਬੇਹੱਦ ਹੀ ਖ਼ਾਸ ਤਸਵੀਰ ਕੀਤੀ ਸਾਂਝੀ

ਬਾਲੀਵੁੱਡ ਤੇ ਪਾਲੀਵੁੱਡ ਦੇ ਦਿੱਗਜ ਅਦਾਕਾਰ ਮੁਕਲ ਦੇਵ ਜਿਹਨਾਂ ਨੇ ਆਪਣੇ ਅਭਿਨੈ ਨਾਲ ਹਿੰਦੀ ਤੇ ਪੰਜਾਬੀ ਫ਼ਿਲਮ ਜਗਤ 'ਚ ਆਪਣੇ ਵੱਖਰਾ ਹੀ ਮੁਕਾਮ ਹਾਸਿਲ ਕੀਤਾ ਹੈ। ਮੁਕਲ ਦੇਵ ਪੰਜਾਬੀ ਇੰਡਸਟਰੀ ਦੀ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਮੁਕਲ ਦੇਵ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜਿਸ ਦੇ ਚੱਲਦੇ ਉਹਨਾਂ ਨੇ ਬਹੁਤ ਹੀ ਖ਼ਾਸ ਤਸਵੀਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਜੀ ਹਾਂ, ਇਹ ਅਹਿਮ ਤਸਵੀਰ ਮੁਕਲ ਦੇਵ ਤੇ ਬੱਬੂ ਮਾਨ ਦੀ ਹੈ। ਇਹ ਤਸਵੀਰ ਉਸ ਸਮੇਂ ਕਲਿੱਕ ਕੀਤੀ ਗਈ ਹੈ ਜਦੋਂ ਦੋਵੇਂ ਕਲਾਕਾਰ ਇੱਕ ਪੰਜਾਬੀ ਮੂਵੀ ‘ਚ ਇੱਕਠੇ ਕੰਮ ਕਰ ਰਹੇ ਸਨ।

View this post on Instagram

 

For all Babbu Maan fans. Including me. #babbumaan #baaz

A post shared by Mukul Dev (@thereal_mukuldev) on

ਹੋਰ ਵੇਖੋ:ਗੋਰੇ ਕਹਿੰਦੇ ਜੱਟਾਂ ਦਾ ਵਿਆਹ ਵੇਖਣਾ, ਦੇਖੋ ਵੀਡੀਓ

ਦੱਸ ਦਈਏ ਸਾਲ 2014 ‘ਚ ਆਈ ਪੰਜਾਬੀ ਮੂਵੀ ਬਾਜ਼ ‘ਚ ਦੋਵਾਂ ਅਦਾਕਾਰਾਂ ਨੇ ਇੱਕਠੇ ਸਿਲਵਰ ਸਕਰੀਨ ਸ਼ੇਅਰ ਕੀਤੀ ਸੀ। ਬਾਜ਼ ਮੂਵੀ ‘ਚ ਬੱਬੂ ਮਾਨ ਨੇ ਪੁਲਿਸ ਵਾਲੇ ਅਫ਼ਸਰ ਦਾ ਰੋਲ ਨਿਭਾਇਆ ਸੀ ਤੇ ਮੁਕਲ ਦੇਵ ਉਹਨਾਂ ਦੇ ਆਪੋਜ਼ਿਟ ਨੇਤਾ ਦੇ ਰੋਲ ‘ਚ ਨਜ਼ਰ ਆਏ ਸਨ। ਸਰੋਤਿਆਂ ਨੂੰ ਬਾਜ਼ ਮੂਵੀ ਬਹੁਤ ਪਸੰਦ ਆਈ ਸੀ।

ਮੁਕਲ ਦੇਵ ਜਿਹੜੇ ਕਿ ਬਹੁਤ ਜਲਦ ਪਾਲੀਵੁੱਡ ਦੀਆਂ ਕਈ ਮੂਵੀਆਂ ਜਿਵੇਂ ਸਾਕ ਤੇ ਮੁੰਡਾ ਫ਼ਰੀਦਕੋਟੀਆ ਤੋਂ ਇਲਾਵਾ ਕਈ ਹੋਰ ਮੂਵੀਆਂ ‘ਚ ਨਜ਼ਰ ਆਉਣਗੇ। ਮੁਕਲ ਦੇਵ ਇਸ ਤੋਂ ਪਹਿਲਾਂ ਵੀ ਕਈ ਮੂਵੀਆਂ ‘ਚ ਆਪਣੀ ਅਦਾਕਾਰੀ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ ਜਿਵੇਂ ਜ਼ੋਰਾਵਰ, ਹੀਰੋ ਨਾਮ ਯਾਦ ਰੱਖੀ,ਬਾਜ਼, ਸ਼ਰੀਕ ਆਦਿ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network