ਮੁਲੱਠੀ ਹੈ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ਤੋਂ ਦਿਵਾਉਂਦੀ ਹੈ ਰਾਹਤ

written by Shaminder | January 20, 2022

ਮੁਲੱਠੀ (Mulethi)ਆਮ ਤੌਰ ‘ਤੇ ਕਿਚਨ ‘ਚ ਇਸਤੇਮਾਲ ਕੀਤੀ ਜਾਂਦੀ ਹੈ ।ਵੇਖਣ ਨੂੰ ਤਾਂ ਇਹ ਇੱਕ ਲੱਕੜੀ ਦੇ ਟੁਕੜੇ ਵਰਗੀ ਹੁੰਦੀ ਹੈ ਪਰ ਇਹ ਬਹੁਤ ਹੀ ਫਾਇਦੇਮੰਦ ਜੜੀ ਮੰਨੀ ਜਾਂਦੀ ਹੈ । ਇਸ ਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਕਈ ਬੀਮਾਰੀਆਂ ‘ਚ ਲਾਹੇਵੰਦ ਮੰਨੀ ਜਾਂਦੀ ਹੈ । ਸਰਦੀਆਂ ‘ਚ ਆਮ ਤੌਰ ‘ਤੇ ਸਭ ਨੂੰ ਖੰਘ ਦੀ ਸਮੱਸਿਆ ਹੋ ਜਾਂਦੀ ਹੈ । ਮੁਲੱਠੀ ਨੂੰ ਕਾਲੀ ਮਿਰਚ ਦੇ ਨਾਲ ਖਾਣ ਦੇ ਨਾਲ ਖੰਘ ‘ਚ ਅਰਾਮ ਮਿਲਦਾ ਹੈ । ਇਸ ਤੋਂ ਇਲਾਵਾ ਇਹ ਗਲੇ ਦੀ ਸੋਜ਼ ਦੇ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ ।

Mulethi-, image from google

ਹੋਰ ਪੜ੍ਹੋ : ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾਂ ਹੋ ਰਹੀਆਂ ਵਾਇਰਲ

 

ਜੇਕਰ ਤੁਹਾਡਾ ਵਾਰ-ਵਾਰ ਮੂੰਹ ਸੁੱਕਦਾ ਹੈ ਤਾਂ ਮੁਲੱਠੀ ਨੂੰ ਮੂੰਹ ‘ਚ ਪਾ ਕੇ ਵਾਰ-ਵਾਰ ਚੂਸੋ। ਇਸ ‘ਚ ੫੦ ਫ਼ੀਸਦੀ ਪਾਣੀ ਹੁੰਦਾ ਹੈ। ਗਲੇ ਦੀ ਖ਼ਰਾਸ਼-ਇਸ ਨੂੰ ਚੂਸਣ ਨਾਲ ਗਲੇ ਦੀ ਖ਼ਰਾਸ਼ ਵੀ ਠੀਕ ਹੁੰਦੀ ਹੈ। ਮੁਲੱਠੀ ਨਾ ਸਿਰਫ ਪੇਟ ਦੇ ਜ਼ਖਮ ਠੀਕ ਕਰਦੀ ਹੈ ਬਲਕਿ ਇਸ ਦੀ ਜੜ੍ਹ ਦੇ ਚੂਰਨ ਦੇ ਨਾਲ ਪੇਟ ‘ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੁਰੰਤ ਠੀਕ ਹੋ ਜਾਂਦੀ ਹੈ ।

ਗਠੀਏ ਦੇ ਰੋਗ ‘ਚ ਵੀ ਮੁੱਲਠੀ ਕਿਸੇ ਰਾਮ ਬਾਣ ਤੋਂ ਘੱਟ ਨਹੀਂ ਹੈ ।ਇਸ ਤੋਂ ਇਲਾਵਾ ਇਹ ਜੜੀ ਬੂਟੀ ਸਰੀਰ ਦੀ ਇਮਿਊਨਿਟੀ ਵਧਾਉਣ ‘ਚ ਵੀ ਲਾਹੇਵੰਦ ਹੁੰਦੀ ਹੈ ।ਸਰੀਰ ਨੂੰ ਤੰਦਰੁਸਤ ਰੱਖਣ ਦੀਆਂ ਕਈ ਚੀਜ਼ਾਂ ਤੁਹਾਡੇ ਕਿਚਨ ‘ਚ ਹੀ ਮੌਜੂਦ ਹਨ । ਤੁਸੀਂ ਵੀ ਇਨ੍ਹਾਂ ਦਾ ਇਸਤੇਮਾਲ ਕਰਕੇ ਆਪਣਾ ਜੀਵਨ ਸੁਖਦ ਬਣਾ ਸਕਦੇ ਹੋ ਕਿਉਂਕਿ ਦੇਸੀ ਚੀਜ਼ਾਂ ਦੇ ਇਸਤੇਮਾਲ ਦਾ ਕੋਈ ਵੀ ਬੁਰਾ ਪ੍ਰਭਾਵ ਸਰੀਰ ‘ਤੇ ਨਹੀਂ ਪੈਂਦਾ ।

 

You may also like