ਮੁੰਬਈ ਦੇ ਇਸ ਚਿੱਤਰਕਾਰ ਨੇ 12 ਫੁੱਟ ਦੀ ਕੰਧ ‘ਤੇ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾ ਕੇ ਦਿੱਤੀ ਸ਼ਰਧਾਂਜਲੀ

written by Lajwinder kaur | June 06, 2022

ਸਿੱਧੂ ਮੂਸੇਵਾਲਾ ਜਿਸ ਨੂੰ ਇੱਕ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਸ ਦੁਨੀਆ ਤੋਂ ਰੁਖਸਤ ਹੋਏ। ਪਰਿਵਾਰ ਦੇ ਨਾਲ ਪ੍ਰਸ਼ੰਸਕ ਵੀ ਅਜੇ ਤੱਕ ਸਦਮੇ ‘ਚ ਹਨ। ਜਿਸ ਕਰਕੇ ਕਲਾਕਾਰਾਂ ਦੇ ਨਾਲ ਪ੍ਰਸ਼ੰਸਕ ਵੀ ਆਪੋ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

ਮਰਹੂਮ ਪੰਜਾਬੀ ਗਾਇਕ-ਰੈਪਰ Sidhu Moose Wala ਨੂੰ ਦਿਲੋਂ ਸ਼ਰਧਾਂਜਲੀ ਦਿੰਦੇ ਹੋਏ, ਮੁੰਬਈ ਦੇ ਇੱਕ graffiti artist ਨੇ ਇੱਕ ਕੰਧ 'ਤੇ ਪੰਜਾਬੀ ਗਾਇਕ ਦੀ ਤਸਵੀਰ ਬਣਾਈ ਹੈ।

ਮੁੰਬਈ ਦੇ ਕਲਾਕਾਰ ਨੀਰਜ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸਨ। ਉਨ੍ਹਾਂ ਨੇ ਕਿਹਾ ਕਿ ਉਹ ਸਿੱਧੂ ਕਰਕੇ ਪੰਜਾਬੀ ਗੀਤਾਂ ਨੂੰ ਸੁਣਨ ਲੱਗੇ ਸਨ। ਪਰ ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਸੁਣੀ ਤਾਂ ਉਹ ਸਦਮੇ ਵਿੱਚ ਸੀ ਅਤੇ ਉਸਨੂੰ ਸ਼ਰਧਾਂਜਲੀ ਭੇਂਟ ਕਰਨਾ ਚਾਹੁੰਦਾ ਸੀ। ਇਸ ਲਈ ਉਹ ਖ਼ਾਸ ਅੰਦਾਜ਼ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ।

ਨੀਰਜ ਸਿੰਘ ਨੇ ਸਿੱਧੂ ਮੂਸੇ ਵਾਲਾ ਦੀ ਤਸਵੀਰ ਪੇਂਟ ਕਰਨ ਲਈ ਮੁੰਬਈ ਦੇ ਆਪਣੇ ਗੁਆਂਢੀ ਦੀ 12 ਫੁੱਟ ਦੀ ਕੰਧ ਨੂੰ ਚੁਣਿਆ। ਉਸਨੇ ਸਾਂਝਾ ਕੀਤਾ ਕਿ ਕਿਵੇਂ ਉਸਨੂੰ ਪੋਰਟਰੇਟ ਪੇਂਟ ਕਰਨ ਤੋਂ ਪਹਿਲਾਂ ਪਹਿਲੇ ਦਿਨ ਕੰਧ 'ਤੇ ਬੇਸ ਕਲਰ ਪੇਂਟ ਕਰਨਾ ਪੈਂਦਾ ਸੀ। ਉਸ ਨੂੰ ਪੋਰਟਰੇਟ ਪੇਂਟ ਕਰਨ ਵਿੱਚ ਅੱਠ ਤੋਂ ਨੌਂ ਘੰਟੇ ਲੱਗੇ।

ਨੀਰਜ ਸਿੰਘ ਨੇ ਆਪਣੇ ਇੰਸਾਟਾਗ੍ਰਾਮ ਅਕਾਉਂਟ ਉੱਤੇ ਇਸ ਤਸਵੀਰ ਨੂੰ ਤਿਆਰ ਕਰਦੇ ਹੋਏ ਆਪਣੇ ਕੰਮ ਨੂੰ ਇਸ ਵੀਡੀਓ ਦੇ ਰਾਹੀਂ ਦਿਖਾਇਆ ਹੈ। ਵੀਡੀਓ ਨੂੰ ਹੁਣ ਤੱਕ ਵੱਡੀ ਗਿਣਤੀ ‘ਚ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਇਸ ਪ੍ਰਸ਼ੰਸਕ ਨੇ ਲਿਖਿਆ ਹੈ “ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ,” । ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸ ਦਈਏ ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਕਲਾਕਾਰ ਨੇ ਦੀਵੇ ਦੀ ਲੋਅ ਦੇ ਨਾਲ ਸਿੱਧੂ ਮੂਸੇਵਾਲਾ ਦਾ ਚਿੱਤਰ ਤਿਆਰ ਕੀਤਾ ਸੀ। ਇਸ ਕਲਾਕਾਰ ਨੇ ਆਪਣੇ ਇਸ ਖ਼ਾਸ ਅੰਦਾਜ਼ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਸੀ।

You may also like